ਕੋਲਕਾਤਾ—ਪੱਛਮੀ ਬੰਗਾਲ ਦੇ ਵਰਧਮਾਨ 'ਚ ਮੰਗਲਵਾਰ ਨੂੰ ਟੀ.ਐੱਮ.ਸੀ. (ਸੱਤਾਧਾਰੀ ਤ੍ਰਿਣਾਮੂਲ ਕਾਂਗਰਸ) ਵਰਕਰ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।
ਵਰਕਰ ਦੀ ਹੱਤਿਆ ਤੋਂ ਬਾਅਦ ਟੀ.ਐੱਮ.ਸੀ ਨੇ ਭਾਜਪਾ 'ਤੇ ਇਸ ਘਟਨਾ ਦਾ ਦੋਸ਼ ਲਗਾਇਆ ਹੈ। ਦੱਸਣਯੋਗ ਹੈ ਕਿ ਪੱਛਮੀ ਬੰਗਾਲ 'ਚ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਵਿਚਾਲੇ ਲਗਾਤਾਰ ਝੜਪਾਂ ਦੀਆਂ ਖਬਰਾਂ ਆ ਰਹੀਆਂ ਹਨ। ਇਨ੍ਹਾਂ ਝੜਪਾਂ 'ਚ ਦੋਵਾਂ ਪਾਰਟੀਆਂ ਦੇ ਕਈ ਵਰਕਰਾਂ ਦੀ ਜਾਨ ਜਾ ਚੁੱਕੀ ਹੈ।
ਵਿਆਹ ਲਈ ਛੁੱਟੀ ਨਾ ਮਿਲਣ 'ਤੇ ਸਿਪਾਹੀ ਨੇ ਕੀਤਾ ਟਵੀਟ, ਜਲਦੀ 'ਚ ਮਿਲੀ ਮਨਜ਼ੂਰੀ
NEXT STORY