ਨੈਸ਼ਨਲ ਡੈਸਕ- ਕ੍ਰਿਸਮਿਸ ਅਤੇ ਸਰਦੀਆਂ ਦੇ ਮੌਸਮ 'ਚ ਸਾਰੇ ਸੂਬਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਰਹਿੰਦੀਆਂ ਹਨ ਪਰ ਸਿੱਖਿਆ ਵਿਭਾਗ ਨੇ ਛੁੱਟੀਆਂ ਰੱਦ ਕਰਨ ਦਾ ਆਦੇਸ਼ ਦਿੱਤਾ ਹੈ। ਹੁਣ ਸਾਰੇ ਸਕੂਲ 31 ਦਸੰਬਰ ਤੱਕ ਨਿਯਮਿਤ ਰੂਪ ਨਾਲ ਖੁੱਲ੍ਹੇ ਰਹਿਣਗੇ। ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਦਾ ਮਕਸਦ ਹੈ ਵਿਦਿਆਰਥੀਆਂ ਦੀ ਪੜ੍ਹਾਈ 'ਚ ਸੁਧਾਰ ਅਤੇ ਕਮਜ਼ੋਰ ਵਿਦਿਆਰਥੀਆਂ 'ਤੇ ਵਿਸ਼ੇਸ਼ ਧਿਆਨ ਦੇਣਾ।
ਇਹ ਵੀ ਪੜ੍ਹੋ : ਲਾੜੀ ਦਾ ਦੇਰ ਤੱਕ ਨਹਾਉਣ ਦਾ ਸ਼ੌਂਕ ਸਹੁਰੇ ਪਰਿਵਾਰ ਨੂੰ ਪਿਆ ਮਹਿੰਗਾ, ਪੂਰਾ ਮਾਮਲਾ ਜਾਣ ਹੋ ਜਾਓਗੇ ਹੈਰਾਨ
ਸਿੱਖਿਆ ਵਿਭਾਗ ਨੇ ਛੁੱਟੀਆਂ ਰੱਦ ਕਰਨ ਦੇ ਸੰਬੰਧ 'ਚ ਨੋਟਿਸ ਜਾਰੀ ਕੀਤਾ, ਜਿਸ 'ਚ ਲਿਖਿਆ ਹੈ ਕਿ 31 ਦਸੰਬਰ ਤੱਕ ਹਿਮਾਚਲ ਪ੍ਰਦੇਸ਼ ਦੇ ਸਕੂਲ ਆਮ ਰੂਪ ਨਾਲ ਸੰਚਾਲਿਤ ਕੀਤੇ ਜਾਣਗੇ। ਸਕੂਲਾਂ 'ਚ ਹੋਰ ਦਿਨਾਂ ਦੀ ਤਰ੍ਹਾਂ ਪ੍ਰਾਰਥਨਾ ਸਭਾ, ਨਿਯਮਿਤ ਜਮਾਤਾਂ ਅਤੇ ਮਿਡ-ਡੇਅ ਮੀਲ ਦੀ ਵਿਵਸਥਾ ਵੀ ਜਾਰੀ ਰਹੇਗੀ। ਅਧਿਆਪਕਾਂ ਨੂੰ ਉਨ੍ਹਾਂ ਵਿਦਿਆਰਥੀਆਂ ਨੂੰ ਫੋਕਸ ਕਰਨਾ ਹੋਵੇਗਾ, ਜੋ ਹੋਰਾਂ ਦੇ ਮੁਕਾਬਲੇ ਕਮਜ਼ਰੋ ਅਤੇ ਪਿੱਛੇ ਹਨ। ਅਧਿਆਪਕ ਪੜ੍ਹਾਈ ਦੇ ਨਾਲ-ਨਾਲ ਹੋਰ ਸਹਿ ਸਿੱਖਿਅਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੀਆਂ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਸਿੱਖਿਆ ਵਿਭਾਗ ਵਲੋਂ ਸਪੈਸ਼ਲ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਵਿਸ਼ੇਸ਼ ਤੌਰ 'ਤੇ ਸਕੂਲਾਂ ਦੀ ਨਿਗਰਾਨੀ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
J&K 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 5 ਅੱਤਵਾਦੀ ਢੇਰ
NEXT STORY