ਠਾਣੇ -ਨਵੀ ਮੁੰਬਈ ਦੇ ਰਬਾਲੇ ਇਲਾਕੇ ’ਚ ਨਸ਼ੀਲਾ ਪਦਾਰਥ ਪਿਆਉਣ ਤੋਂ ਬਾਅਦ ਇਕ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਠਾਣੇ ਜ਼ਿਲੇ ਦੇ ਮੁੰਬਰਾ ਨਿਵਾਸੀ ਫਰਦੀਨ ਸਮੀਰ ਖਾਨ (24) ਨੇ ਕਥਿਤ ਤੌਰ ’ਤੇ ਔਰਤ ਨੂੰ ਕੁਝ ਇਤਰਾਜ਼ਯੋਗ ਤਸਵੀਰਾਂ ਦੇ ਜ਼ਰੀਏ ‘ਬਲੈਕਮੇਲ’ ਕੀਤਾ ਅਤੇ 25 ਮਈ ਨੂੰ ਉਸ ਨੂੰ ਇਕ ਲੌਂਜ ’ਚ ਲੈ ਗਿਆ ਸੀ।
ਅਧਿਕਾਰੀ ਨੇ ਕਿਹਾ, “ਸਾਡੀ ਜਾਂਚ ਅਨੁਸਾਰ ਉਸ ਦਿਨ ਸਵੇਰੇ ਸਾਢੇ 10 ਵਜੇ ਤੋਂ ਸ਼ਾਮ 4 ਵਜੇ ਦੇ ਦਰਮਿਆਨ ਅਪਰਾਧ ਹੋਇਆ।”
ਅਗਲੇ 7 ਮਹੀਨੇ ਇਨ੍ਹਾਂ 5 ਰਾਸ਼ੀਆਂ ਵਾਲਿਆਂ ਨੂੰ ਖੁਸ਼ ਕਰ ਦੇਵੇਗੀ ਬਾਬਾ ਵੇਂਗਾ ਦੀ ਭਵਿੱਖਬਾਣੀ
NEXT STORY