ਲਖਨਊ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਲਾਹ ਦਿੱਤੀ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ‘ਪ੍ਰਮੋਸ਼ਨ’ ਕਰ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 140 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ। ਮੰਗਲਵਾਰ ਨੂੰ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ’ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਟਿਕੈਤ ਨੇ ਜਿੱਥੇ ਭਾਜਪਾ ਨੂੰ ਚੋਣਾਂ ’ਚ 140 ਤੋਂ ਵੱਧ ਸੀਟਾਂ ਨਹੀਂ ਮਿਲਣ ਦਾਅਵਾ ਕੀਤਾ, ਉੱਥੇ ਹੀ ਇਹ ਵੀ ਕਿਹਾ,‘‘ਭਾਜਪਾ ਦਾ ਹਾਰਿਆ ਹੋਇਆ ਉਮੀਦਵਾਰ ਵੀ ਜਿੱਤ ਦਾ ਪ੍ਰਮਾਣ ਪੱਤਰ ਲੈ ਕੇ ਜਾਵੇਗਾ ਕਿਉਂਕਿ ਮੈਨੂੰ ਈ.ਵੀ.ਐੱਮ. ’ਤੇ ਭਰੋਸਾ ਨਹੀਂ ਹੈ।’’ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਦੇ ਇਕ ਮੁੱਖ ਨੇਤਾ ਟਿਕੈਤ ਨੇ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ,‘‘ਅਸੀਂ ਕੋਈ ਚੋਣ ਨਹੀਂ ਲੜਾਂਗੇ।’’
ਇਹ ਵੀ ਪੜ੍ਹੋ : ਊਧਮਪੁਰ ਹੈਲੀਕਾਪਟਰ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਦੋਵੇਂ ਪਾਇਲਟਾਂ ਦੀ ਹੋਈ ਮੌਤ
ਟਿਕੈਤ ਨੇ ਭੂਮੀ ਐਕਵਾਇਰ ਕਾਨੂੰਨ ਵਿਰੁੱਧ ਮੁਹਿੰਮ ਚਲਾਈ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸ਼ਲਾਘਾ ਵੀ ਕੀਤੀ। ਇਕ ਪ੍ਰਸ਼ਨ ਦੇ ਜਵਾਬ ’ਚ ਕਿਸਾਨ ਆਗੂ ਨੇ ਵਿਅੰਗ ਕੱਸਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਹੀ ਆਪਣੇ ਅਹੁਦੇ ਤੋਂ ਹਟ ਜਾਣਗੇ ਅਤੇ ਉਹ ਰਾਸ਼ਟਰਪਤੀ ਬਣਨਗੇ। ਉਨ੍ਹਾਂ ਨੇ ਇਹ ਵੀ ਕਿਹਾ,‘‘ਯੋਗੀ ਜੀ ਦਾ ਪ੍ਰਮੋਸ਼ਨ ਹੋਣਾ ਚਾਹੀਦਾ, ਉਹ ਪ੍ਰਧਾਨ ਮੰਤਰੀ ਬਣ ਜਾਣ।’’ ਦੱਸਣਯੋਗ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ’ਚੋਂ ਭਾਜਪਾ ਨੂੰ 312 ਅਤੇ ਉਸ ਦੇ ਸਹਿਯੋਗੀ ਦਲਾਂ ਨੂੰ ਕੁੱਲ 13 ਸੀਟਾਂ ਮਿਲੀਆਂ ਸਨ। ਟਿਕੈਤ ਨੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਮੁਖੀ ਅਸਦੁਦੀਨ ਓਵੈਸੀ ’ਤੇ ਵਿਰੋਧੀ ਧਿਰ ਦੇ ਵੋਟਾਂ ਬਿਖੇਰਨ ਦਾ ਦੋਸ਼ ਲਗਾਉਣ ਹੋਏ ਕਿਹਾ ਕਿ ਓਵੈਸੀ ‘ਪੈਕੇਜ’ ’ਤੇ ਹਨ ਅਤੇ ਉੱਤਰ ਪ੍ਰਦੇਸ਼ ’ਚ ਵਿਰੋਧੀ ਧਿਰਾਂ ਦੀਆਂ ਵੋਟਾਂ ਬਿਖੇਰਣ ਆਏ ਹਨ।’’ ਦੱਸਣਯੋਗ ਹੈ ਕਿ ਮੁਜ਼ੱਫਰਨਗਰ ਦੇ ਸਰਕਾਰੀ ਇੰਟਰ ਕਾਲਜ ’ਚ 6 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਆਯੋਜਿਤ ਕਿਸਾਨ ਮਹਾਪੰਚਾਇਤ ’ਚ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ‘ਦੰਗਾ ਕਰਾਉਣ ਵਾਲਾ’ ਅਤੇ ਬਾਹਰੀ ਨੇਤਾ ਦੱਸਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਇਸ ਸਰਕਾਰ (ਭਾਜਪਾ) ਨੂੰ ਵੋਟ ਦੀ ਸੱਟ ਦੇਣ।
ਇਹ ਵੀ ਪੜ੍ਹੋ : ਚਮੋਲੀ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਕਈ ਘਰਾਂ ’ਚ ਦਾਖ਼ਲ ਹੋਇਆ ਮਲਬਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਪੰਜਾਬ ’ਚ ਤਖ਼ਤਾਪਲਟ ਤੋਂ ਬਾਅਦ ਹਰਿਆਣਾ ਕਾਂਗਰਸ ’ਚ ਹਲਚਲ, ਹੁੱਡਾ ਨੇ ਬੁਲਾਈ ਵਿਧਾਇਕ ਦਲ ਦੀ ਬੈਠਕ
NEXT STORY