ਲਖਨਊ— ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸੁਰੱਖਿਆ 'ਚ ਵੱਡੀ ਅਣਗਿਹਲੀ ਸਾਹਮਣੇ ਆਈ ਹੈ। ਦਰਅਸਲ ਸ਼ਨੀਵਾਰ ਨੂੰ ਸਵੇਰੇ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਿਧਾਨਸਭਾ ਦੇ ਲੋਕ ਭਵਨ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਜਾ ਰਹੇ ਸਨ। ਉਸ ਦੌਰਾਨ ਇਕ ਨੌਜਵਾਨ ਉਨ੍ਹਾਂ ਦੀ ਗੱਡੀ ਅੱਗੇ ਕੁੱਦ ਗਿਆ ਅਤੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਸੁਰੱਖਿਆ ਕਰਮੀਆਂ ਦੀ ਚੁਸਤੀ ਨਾਲ ਇਹ ਹਾਦਸਾ ਹੋਣ ਤੋਂ ਬਚ ਗਿਆ। ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਨੌਜਵਾਨ ਦੀ ਪਛਾਣ ਸੋਨਭੱਦਰ ਦੇ ਸ਼ਿਆਮ ਮਿਸ਼ਰਾ ਦੇ ਰੂਪ 'ਚ ਹੋਈ ਜੋ ਕਿ ਸੋਨਭੱਦਰ 'ਚ ਹੋ ਰਹੇ ਗੈਰ ਖੰਨਨ ਤੋਂ ਪਰੇਸ਼ਾਨ ਸੀ। ਸੁਣਵਾਈ ਨਾ ਹੋਣ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ਿਆਮ ਮਿਸ਼ਰਾ ਦਾ ਦੋਸ਼ ਹੈ ਕਿ ਭਾਜਪਾ ਦੇ ਜ਼ਿਲਾ ਅਧਿਕਾਰੀ ਅਤੇ ਵਿਧਾਇਕ ਗੈਰ ਕਾਨੂੰਨੀ ਰੂਪ 'ਚ ਖੰਨਨ ਕਰ ਰਹੇ ਹਨ। ਜਿਸ ਨੂੰ ਰੋਕ ਲਗਾਉਣ ਲਈ ਉਹ ਅਧਿਕਾਰੀਆਂ ਅਤੇ ਮੰਤਰੀਆਂ ਦੇ ਚੱਕਰ ਲਗਾ ਚੁੱਕਾ ਹੈ ਪਰ ਕਈ ਸੁਣਨ ਵਾਲਾ ਨਹੀਂ ਹੈ।

ਜਿਸ ਕਰਕੇ ਉਸ ਨੇ ਅੱਜ ਉਸ ਨੇ ਮੁੱਖ ਮੰਤਰੀ ਦੇ ਕਾਫਿਲੇ ਦੇ ਸਾਹਮਣੇ ਕੁੱਦ ਗਿਆ। ਉਸ ਨੇ ਦੋਸ਼ ਲਗਾਇਆ ਕਿ ਭਾਜਪਾ ਜ਼ਿਲਾ ਅਧਿਕਾਰੀ ਅਸ਼ੌਕ ਮਿਸ਼ਰਾ ਅਤੇ ਰਾਬਰਟਸਗੰਜ ਦੇ ਵਿਧਾਇਕ ਮੁਪੇਸ਼ ਦੁਬੇ 'ਤੇ ਗੈਰ ਖੰਨਨ ਕਰ ਰਹੇ ਹਨ।
ਜੇਲ 'ਚ ਬੰਦ ਲਾਲੂ ਨੇ ਕੀਤਾ ਟਵੀਟ, ਖੁਦ ਨੂੰ ਦੱਸਿਆ ਸੋਨਾ
NEXT STORY