ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਰੇਲਵੇ ਸਟੇਸ਼ਨ 'ਤੇ ਸੋਮਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਖੜ੍ਹੀ ਇੱਕ ਮਾਲਗੱਡੀ ਦੇ ਡੱਬੇ 'ਤੇ ਚੜ੍ਹੇ ਇੱਕ ਨੌਜਵਾਨ ਦੀ ਉੱਪਰੋਂ ਲੰਘ ਰਹੀ ਹਾਈ ਵੋਲਟੇਜ ਓ.ਐੱਚ.ਈ. ਲਾਈਨ ਦੀ ਚਪੇਟ ਵਿੱਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਰੇਲਵੇ ਪੁਲਸ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਰਕਾਰੀ ਰੇਲਵੇ ਪੁਲਸ ਦੇ ਸੂਤਰਾਂ ਅਨੁਸਾਰ, ਮੁਰਾਦਾਬਾਦ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਅਤੇ ਦੋ ਦੇ ਵਿਚਕਾਰ ਟ੍ਰੈਕ 'ਤੇ ਡੀਜ਼ਲ ਨਾਲ ਲੱਦੀ ਇੱਕ ਮਾਲਗੱਡੀ ਖੜ੍ਹੀ ਸੀ। ਸਵੇਰੇ ਕਰੀਬ 10:15 ਇੱਕ ਵਿਅਕਤੀ ਅਚਾਨਕ ਮਾਲਗੱਡੀ ਦੇ ਡੱਬੇ ਉੱਪਰ ਚੜ੍ਹ ਗਿਆ। ਜਿਵੇਂ ਹੀ ਉਹ ਡੱਬੇ ਦੇ ਉਪਰਲੇ ਹਿੱਸੇ ਤੱਕ ਪਹੁੰਚਿਆ, ਉਹ ਉੱਪਰੋਂ ਲੰਘ ਰਹੀ ਹਾਈਟੈਂਸ਼ਨ ਓਵਰਹੈੱਡ ਇਲੈਕਟ੍ਰਿਕ ਤਾਰ ਦੀ ਲਪੇਟ ਵਿੱਚ ਆ ਗਿਆ। ਕਰੰਟ ਇੰਨਾ ਜ਼ੋਰਦਾਰ ਸੀ ਕਿ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ
ਹਾਦਸੇ ਦੀ ਸੂਚਨਾ ਮਿਲਦੇ ਹੀ ਜੀ.ਆਰ.ਪੀ. ਅਤੇ ਰੇਲਵੇ ਸੁਰੱਖਿਆ ਬਲ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜੀ.ਆਰ.ਪੀ. ਅਤੇ ਆਰ.ਪੀ.ਐੱਫ. ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਕਿ ਇਹ ਵਿਅਕਤੀ ਕਿਨ੍ਹਾਂ ਹਾਲਾਤਾਂ ਵਿੱਚ ਅਤੇ ਕਿਸ ਮਕਸਦ ਨਾਲ ਮਾਲਗੱਡੀ 'ਤੇ ਚੜ੍ਹਿਆ ਸੀ। ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਟੇਸ਼ਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਇਕ ਹੋਰ ਪੰਜਾਬੀ 'ਤੇ ਡਿੱਗੀ ਗਾਜ ! ਡਿਪੋਰਟ ਹੋਵੇਗਾ ਪਰਮਿੰਦਰਪਾਲ ਸਿੰਘ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਕਰੀਦ ਤੋਂ ਪਹਿਲਾਂ ਬਿਮਾਰ ਪੈਣ ਲੱਗੇ ਬੱਕਰੇ! ਤੇਜ਼ ਬੁਖਾਰ ਤੇ ਡੀਹਾਈਡ੍ਰੇਸ਼ਨ ਦੇ ਹੋ ਰਹੇ ਸ਼ਿਕਾਰ
NEXT STORY