ਮੁੰਬਈ- ਬਾਲੀਵੁੱਡ ਦੇ ਅਜਿਹੇ ਕਈ ਅਭਿਨੇਤਾ ਹੋਣਗੇ, ਜਿਹੜਾ ਬੋਲਡ ਤੇ ਸੈਕਸੀ ਸੰਨੀ ਲਿਓਨ ਨਾਲ ਸਮਾਂ ਬਤੀਤ ਕਰਨਾ ਜਾਂ ਡੇਟ 'ਤੇ ਜਾਣਾ ਚਾਹੁੰਦੇ ਹਨ ਪਰ ਸੰਨੀ ਲਿਓਨ ਨੂੰ ਕੋਈ ਅਜਿਹਾ ਪਸੰਦ ਹੈ, ਜਿਸ ਨਾਲ ਉਹ ਕੌਫੀ ਡੇਟ 'ਤੇ ਜਾਣਾ ਚਾਹੁੰਦੀ ਹੈ। ਉਹ ਕੋਈ ਹੋਰ ਨਹੀਂ ਸਟਾਈਲਿਸ਼ ਤੇ ਸੁਪਰਕੂਲ ਹੰਕ ਰਣਵੀਰ ਸਿੰਘ ਹਨ।
ਹਾਲ ਹੀ 'ਚ ਸੰਨੀ ਲਿਓਨ ਕੋਲੋਂ ਪੁੱਛਿਆ ਗਿਆ ਸੀ ਕਿ ਉਹ ਨਵੇਂ ਸਿਤਾਰਿਆਂ 'ਚੋਂ ਕਿਸ ਨੂੰ ਪਸੰਦ ਕਰਦੀ ਹੈ। ਸੰਨੀ ਨੇ ਜਵਾਬ ਦਿੱਤਾ ਕਿ ਨਵੇਂ ਸਿਤਾਰਿਆਂ 'ਚੋਂ ਸਭ ਤੋਂ ਆਕਰਸ਼ਿਤ ਅਭਿਨੇਤਾ ਰਣਵੀਰ ਸਿੰਘ ਹੈ ਤੇ ਉਸ ਵਿਚ ਕਾਬਲੀਅਤ ਹੈ ਕਿ ਉਹ ਬਾਲੀਵੁੱਡ ਦਾ ਸੁਪਰਸਟਾਰ ਬਣ ਸਕੇ।
ਜਦੋਂ ਸੰਨੀ ਕੋਲੋਂ ਇਹ ਪੁੱਛਿਆ ਗਿਆ ਕਿ ਉਹ ਬਾਲੀਵੁੱਡ ਅਭਿਨੇਤਾਵਾਂ 'ਚੋਂ ਕਿਸ ਨਾਲ ਡੇਟ 'ਤੇ ਜਾਣਾ ਚਾਹੁੰਦੀ ਹੈ ਤਾਂ ਸੰਨੀ ਨੇ ਕਿਹਾ ਕਿ ਉਹ ਰਣਵੀਰ ਸਿੰਘ ਨਾਲ ਕੌਫੀ ਡੇਟ 'ਤੇ ਜਾਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਸਾਫ ਕਰ ਦਿੱਤਾ ਕਿ ਉਹ ਖੁਸ਼ਹਾਲ ਵਿਆਹੁਤਾ ਜੀਵਨ ਜੀਅ ਰਹੀ ਹੈ ਤੇ ਡੇਟ ਆਦਿ 'ਤੇ ਜਾਣਾ ਘੱਟ ਹੀ ਪਸੰਦ ਕਰਦੀ ਹੈ। ਉਸ ਦਾ ਇਹ ਵੀ ਕਹਿਣਾ ਸੀ ਕਿ ਇਕ ਕੱਪ ਕੌਫੀ ਦਾ ਪੀਂਦਿਆਂ ਰਣਵੀਰ ਸਿੰਘ ਨਾਲ ਗੱਲਬਾਤ ਕਰਨ ਵਿਚ ਕੋਈ ਇਤਰਾਜ਼ ਨਹੀਂ ਹੈ।
ਗੁੱਥੀ ਨੂੰ ਸੁਪਰਮਾਡਲਾਂ ਨਾਲੋਂ ਜ਼ਿਆਦਾ ਤਾੜੀਆਂ ਮਿਲੀਆਂ (ਦੇਖੋ ਤਸਵੀਰਾਂ)
NEXT STORY