ਮੁੰਬਈ- ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਦੀ 'ਗੁੱਥੀ' ਯਾਨੀ ਸੁਨੀਲ ਗਰੋਵਰ ਨੇ ਅਭਿਨੇਤਰੀ-ਫੈਸ਼ਨ ਡਿਜ਼ਾਈਨਰ ਮੰਦਿਰਾ ਬੇਦੀ ਦੀ ਨਵੀਂ ਸਾੜ੍ਹੀ ਕੁਲੈਕਸ਼ਨ ਤੋਂ ਇਕ ਸਾੜ੍ਹੀ ਪਹਿਨ ਕੇ ਰੈਂਪ 'ਤੇ ਵਾਕ ਕੀਤਾ ਤੇ ਖੂਬ ਪ੍ਰਸ਼ੰਸਾ ਖੱਟੀ। ਮੰਦਿਰਾ ਕਹਿੰਦੀ ਹੈ ਕਿ ਲੋਕਾਂ ਤੋਂ ਮਿਲੀ ਵਾਹ-ਵਾਹੀ ਗੁੱਥੀ ਦੀ ਲੋਕਪ੍ਰਿਅਤਾ ਦਾ ਸਬੂਤ ਹੈ। ਮੰਦਿਰਾ ਨੇ ਕਿਹਾ ਕਿ ਮੈਂ ਇਕ ਐਸਾ ਪਿਆਰਾ ਕਿਰਦਾਰ ਚਾਹੁੰਦੀ ਸੀ, ਜੋ ਸਾਰੇ ਲੋਕਾਂ ਤੱਕ ਪਹੁੰਚੇ।
ਗੁੱਥੀ ਪੂਰੀ ਤਰ੍ਹਾਂ ਆਕਰਸ਼ਕ ਹੈ। ਮੰਦਿਰਾ ਦਾ ਸ਼ੋਅ 5 ਅਕਤੂਬਰ ਨੂੰ ਆਯੋਜਿਤ ਹੋਇਆ ਸੀ। ਉਸ ਨੇ ਕਿਹਾ ਕਿ ਗੁੱਥੀ ਨੂੰ ਰੈਂਪ ਵਾਕ ਲਈ ਸੱਦਾ ਦੇ ਕੇ ਮੈਂ ਇਸ ਪ੍ਰੋਗਰਾਮ 'ਚ ਮਨੋਰੰਜਨ ਨੂੰ ਇਕ ਨਵੇਂ ਪੱਧਰ ਤੱਕ ਲਿਜਾਣਾ ਚਾਹੁੰਦੀ ਸੀ। ਮੈਂ ਕਦੀ ਕਿਸੇ ਫੈਸ਼ਨ ਸ਼ੋਅ 'ਚ ਇੰਨੀ ਜ਼ਿਆਦਾ ਵਾਹ-ਵਾਹੀ ਨਹੀਂ ਸੁਣੀ। ਗੁੱਥੀ ਨੂੰ ਸੁਪਰਮਾਡਲਾਂ ਨਾਲੋਂ ਵੀ ਕਿਤੇ ਜ਼ਿਆਦਾ ਤਾੜੀਆਂ ਮਿਲੀਆਂ, ਮੈਂ ਦਰਸ਼ਕਾਂ ਦੀ ਪ੍ਰਤੀਕਿਰਿਆ ਤੋਂ ਹੈਰਾਨ ਰਹਿ ਗਈ ਸੀ।
ਦਰਸ਼ਕਾਂ ਨੂੰ ਪਸੰਦ ਆਈ 'ਇੱਕੀਸ ਤੋਪੋਂ ਕੀ ਸਲਾਮੀ' (ਵੀਡੀਓ)
NEXT STORY