ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਬੀਰ ਕਪੂਰ ਅਤੇ ਬਾਰਬੀ ਗਰਲ ਕੈਟਰੀਨਾ ਕੈਫ ਦੋਵੇਂ ਲਿਵ ਇਨ ਰਿਲੈਸ਼ਨਸ਼ਿੱਪ 'ਚ ਹਨ ਇਹ ਤਾਂ ਸਾਰੇ ਹੀ ਜਾਣਦੇ ਹਨ। ਖਬਰ ਹੈ ਕਿ ਰਣਬੀਰ ਦੀ ਸਰਜਰੀ ਤੋਂ ਬਾਅਦ ਦੋਵੇਂ ਇੱਕਠੇ ਰਹਿ ਰਹੇ ਹਨ ਅਤੇ ਕੈਟਰੀਨਾ ਉਸ ਦੀ ਦੇਖਭਾਲ ਕਰ ਰਹੀ ਹੈ। ਇਕ ਸੂਤਰ ਅਨੁਸਾਰ ਇਨ੍ਹਾਂ ਦਾ ਰਿਸ਼ਤਾ ਕਈ ਉਤਰਾਅ-ਚੜਾਅ 'ਚੋਂ ਲੰਘਿਆ ਹੈ। ਹੁਣ ਦੋਵੇਂ ਇਕ ਹੀ ਛੱਤ ਹੇਠਾ ਰਹਿ ਰਹੇ ਹਨ। ਇਹ ਹੀ ਨਹੀਂ ਕੈਟਰੀਨਾ ਸਰਜਰੀ ਤੋਂ ਬਾਅਦ ਰਣਬੀਰ ਦਾ ਪੂਰਾ ਧਿਆਨ ਰੱਖ ਰਹੀ ਹੈ। ਤੁਹਾਨੂੰ ਦੱਸ ਦੇਈਏ ਰਣਬੀਰ ਅਤੇ ਕੈਟਰੀਨਾ ਨੂੰ ਕਈ ਵਾਰੀ ਇੱਕਠੇ ਦੇਖਿਆ ਗਿਆ ਹੈ। ਹਾਲ ਹੀ 'ਚ ਦੋਹਾਂ ਨੂੰ ਇਬਿਜਾ (ਸਪੇਨ) 'ਚ ਵੀ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਹੈ। ਹਾਲਾਂਕਿ ਦੋਹਾਂ ਨੇ ਕਦੇ ਵੀ ਮੀਡੀਆ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਕਬੂਲ ਨਹੀਂ ਕੀਤਾ ਹੈ ਪਰ ਇਸ ਦੇ ਸੰਕੇਤ ਜ਼ਰੂਰ ਦਿੱਤੇ ਹਨ ਕਿ ਦੋਵੇਂ ਇਕ ਦੂਜੇ ਲਈ ਖਾਸ ਹੈ।
'ਰੋਡ ਟੂ ਸੇਫਟੀ' ਮੁਹਿੰਮ ਨੂੰ ਕਰਿਸ਼ਮਾ, ਕੁੰਬਲੇ ਦਾ ਸਹਿਯੋਗ
NEXT STORY