ਬੰਗਲੌਰ- ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਅਤੇ ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਨੇ 'ਰੋਡ ਟੂ ਸੇਫਟੀ' ਨਾਂ ਦੇਸ਼ਵਆਪੀ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ ਹੈ। ਕਰਨਾਟਕ ਦੇ ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈੱਡੀ ਸਮਰਥਿਤ ਇਸ ਮੁਹਿੰਮ ਦੀ ਲਾਂਚਿੰਗ ਇਥੇ ਵੀਰਵਾਰ ਨੂੰ ਉਪਭੋਗਤਾ ਗੁਡਸ ਕੰਪਨੀ ਡਿਏਗੋ ਅਤੇ ਐਨ. ਡੀ. ਟੀ. ਵੀ ਨੇ ਕੀਤਾ। ਇਸ ਮੁਹਿੰਮ ਦਾ ਉਦੇਸ਼ ਨਾਗਰਿਕਾਂ ਨੂੰ ਪ੍ਰੇਰਿਤ ਕਰ ਦੇਸ਼ ਦੇ ਮਾਰਗਾਂ ਨੂੰ ਸੁਰੱਖਿਅਤ ਬਣਾਉਣਾ ਅਤੇ ਸੜਕ ਹਾਦਸਿਆਂ ਨੂੰ ਘੱਟ ਕਰਨਾ ਹੈ। ਕਰਿਸ਼ਮਾ ਨੇ ਇਕ ਬਿਆਨ 'ਚ ਇਸ ਬਾਰੇ 'ਚ ਕਿਹਾ ਹੈ ਕਿ ਭਾਰਤ 'ਚ ਹਰ ਸਾਲ ਸੜਕ ਸੁਰੱਖਿਆ ਦੀ ਜਾਣਕਾਰੀ ਅਤੇ ਸਮਝ ਦੀ ਘਾਟ ਕਾਰਨ ਬਹੁਤ ਸਾਰੀਆਂ ਜਾਨਾਂ ਜਾਂਦੀਆਂ ਹਨ। ਅਜਿਹੀਆਂ ਕੋਸ਼ਿਸ਼ਾਂ ਲੋਕਾਂ ਨੂੰ ਸੜਕ ਸੁਰੱਖਿਆ ਉਪਾਆਂ ਦੇ ਬਾਰੇ 'ਚ ਜਾਗਰੂਕ ਕਰਨ ਲਈ ਲੰਬਾ ਰਸਤਾ ਤੈਅ ਕਰਨਾ ਹੋਵੇਗਾ ਅਤੇ ਬਦਲੇ 'ਚ ਜ਼ਿੰਦਗੀ ਬਣਾਉਣ 'ਚ ਮਦਦ ਮਿਲੇਗੀ।
ਟ੍ਰਿਪਲ ਜੰਪ ਸਿੱਖ ਰਹੀ ਹੈ ਕੰਗਨਾ ਰਣਾਵਤ
NEXT STORY