ਨਵੀਂ ਦਿੱਲੀ, ਆਈ. ਸੀ. ਸੀ. ਵਿਸ਼ਵ ਕੱਪ 2015 'ਕਿਵੇਂ ਜਿੱਤਾਂਗੇ' ਇਸ 'ਤੇ ਵਿਚਾਰ ਕਰਨ ਲਈ ਕਲਾਈਵ ਲਾਈਡ, ਕਪਿਲ ਦੇਵ, ਅਰਜੁਨ ਰਣਤੁੰਗਾ ਸਮੇਤ ਦੁਨੀਆ ਦੇ ਸਾਰੇ ਧਾਕੜ ਕ੍ਰਿਕਟਰ ਇਕ ਮੰਚ 'ਤੇ ਦਿਖਾਈ ਦੇਣਗੇ। ਵਿਸ਼ਵ ਕੱਪ 2015 ਵਿ ਕੁਝ ਹੀ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ ਤੇ ਦੁਨੀਆ ਭਰ ਵਿਚ ਫੈਲੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਇਸੇ ਗੱਲ 'ਤੇ ਲੱਗੀਆਂ ਹੋਈਆਂ ਹਨ ਕਿ ਸਾਬਕਾ ਚੈਂਪੀਅਨ ਭਾਰਤ ਖਿਤਾਬ ਬਚਾਓ ਮੁਹਿੰਮ ਵਿਚ ਸਫਲ ਰਹੇਗਾ ਜਾਂ ਫਿਰ ਕੋਈ ਨਵਾਂ ਚੈਂਪੀਅਨ ਦੁਨੀਆ ਸਾਹਮਣੇ ਉਭਰ ਕੇ ਆਵੇਗਾ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਸਾਂਝੀ ਮੇਜਬਾਨੀ ਵਿਚ ਹੋ ਰਹੇ ਵਿਸ਼ਵ ਕੱਪ 'ਤੇ ਵਿਚਾਰ-ਵਟਾਂਦਰਾ ਕਰਨ ਲਈ ਸਮਾਚਾਰ ਚੈਨਲ 'ਆਜ ਤਕ' ਵਲੋਂ 18 ਅਕਤੂਬਰ ਨੂੰ ਅਜਿਹਾ ਹੀ ਇਕ ਪ੍ਰੋਗਰਾਮ 'ਸਲਾਮ ਕ੍ਰਿਕਟ' ਦਾ ਆਯੋਜਨ ਕੀਤਾ ਕਰੇਗਾ ਜਿਸ ਵਿਚ ਇਕ ਮੰਚ 'ਤੇ ਸੱਤ ਵਿਸ਼ਵ ਕੱਪ ਜੇਤੂ ਟੀਮਾਂ ਦੇ ਕਪਾਤਨ ਕਲਾਈਵ ਲਾਇਡ (1975 ਤੇ 1979), ਕਪਿਲ ਦੇਵ (1983), ਐਲੇਨ ਬਾਰਡਰ (1987), ਸਟੀਵ ਵਾਗ (1999), ਰਿਕੀ ਪੋਂਟਿੰਗ (2003, 2007) ਤੇ ਅਰਜੁਨ ਰੁਣਤੁੰਗਾ (1996) ਸ਼ਾਮਲ ਹਨ। ਇਸ ਦੇ ਇਲਾਵਾ ਇਸ ਪ੍ਰੋਗਰਾਮ ਵਿਚ ਇਮਰਾਨ ਖਾਨ, ਅਜੇ ਜਡੇਜਾ, ਮੁਹੰਮਦ ਅਜ਼ਹਰੂਦੀਨ, ਬਿਸ਼ਨ ਸਿੰਘ ਬੇਦੀ, ਸੌਰਭ ਗਾਂਗੁਲੀ, ਇੰਜਮਾਮ ਉਲ ਹੱਕ, ਓਮੇਰ ਸੋਹੇਲ ਤੇ ਸੁਨੀਲ ਗਾਵਸਕਰ ਸਮੇਤ 14 ਸਾਬਕਾ ਕ੍ਰਿਕਟ ਕਪਾਤਨ ਵੀ ਸ਼ਾਮਲ ਹਨ। ਸਾਲ 2011 ਵਿਚ ਆਪਣੀ ਧਰਤੀ 'ਤੇ ਹੋਏ ਵਿਸ਼ਵ ਕੱਪ ਵਿਚ ਖਿਤਾਬ ਜਿੱਤ ਚੁੱਕੀ ਭਾਰਤੀ ਟੀਮ ਦੇ ਵਿਸ਼ਵ ਜੇਤੂ ਖਿਡਾਰੀ ਯੁਵਰਾਜ ਸਿੰਘ, ਹਰਭਜਨ ਸਿੰਘ, ਪਿਊਸ਼ ਚਾਵਲਾ ਤੇ ਆਸ਼ੀਸ਼ ਨਹਿਰਾ ਵੀ ਇਸ ਪ੍ਰੋਗਰਾਮ ਵਿਚ ਖਿਤਾਬ ਬਚਾਓ ਮੁਹਿੰਮ ਨੂੰ ਲੈ ਕੇ ਭਾਰਤ ਦੀਆਂ ਰਣਨੀਤੀਆਂ, ਉਸਦੀ ਤਾਕਤ ਤੇ ਕਮਜ਼ੋਰੀਆਂ ਵਰਗੇ ਅਹਿਮ ਪਹਿਲੂਆਂ 'ਤੇ ਚਰਚਾ ਦਾ ਹਿੱਸਾ ਬਣਨਗੇ।
ਆਪਣੇ ਦੂਜੇ ਵਨ ਦੀ ਮੇਜ਼ਬਾਨੀ ਲਈ ਤਿਆਰ ਹੈ ਧਰਮਸ਼ਾਲਾ
NEXT STORY