ਧਰਮਸ਼ਾਲਾ, ਧਰਮਸ਼ਾਲਾ ਵਿਚ ਵਿਸ਼ਵ ਪੱਧਰੀ ਸਟੇਡੀਅਮ ਦੇ ਨਿਰਮਾਣ ਨਾਲ ਚੋਟੀ ਪੱਧਰ ਦੇ ਕ੍ਰਿਕਟਰਾਂ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਇਸ ਸ਼ਾਂਤ ਸ਼ਹਿਰ ਨੂੰ ਦਲਾਈ ਲਾਮਾ ਦੇ ਘਰ ਦੇ ਰੂਪ ਵਿਚ ਦੇਖਿਆ ਜਾਂਦਾ ਸੀ। ਚਾਰ ਸਾਲ ਪਹਿਲਾਂ ਆਈ. ਪੀ. ਐੱਲ. ਦੇ ਪਹਿਲੇ ਮੈਚ ਦੀ ਮੇਜ਼ਬਾਨੀ ਤੋਂ ਬਾਅਦ ਐੱਚ. ਪੀ. ਸੀ. ਏ. ਸਟੇਡੀਅਮ ਨੇ ਵਿਸ਼ਵ ਪੱਧਰੀ ਕ੍ਰਿਕਟ ਵਿਚ ਆਪਣੀ ਸ਼ਾਨਦਾਰ ਜਗ੍ਹਾ ਬਣਾਈ ਤੇ ਨਾਲ ਹੀ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵੀ ਬਣਿ ਗਿਆ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਚ. ਪੀ. ਸੀ. ਏ.) ਦੇ ਬੁਲਾਰੇ ਸੰਜੇ ਸ਼ਰਮਾ ਨੇ ਕਿਹਾ, ''ਕੌਮਾਂਤਰੀ ਮੈਚ ਕਾਫੀ ਘੱਟ ਹੁੰਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਦਰਵਾਜੇ² ਹਮੇਸ਼ਾ ਸੈਲਾਨੀਆਂ ਲਈ ਬਿਨਾਂ ਕਿਸੇ ਫੀਸ ਦੇ ਖੁੱਲ੍ਹੇ ਰਹਿੰਦੇ ਹਨ। ਸਟੇਡੀਅਮ ਦੇਖਣ ਲਈ ਰੋਜ਼ਾਨਾ 1000 ਤੋਂ 1200 ਸੈਲਾਨੀ ਆਉਂਦੇ ਹਨ ਤੇ ਇੱਥੇ ਆਪਣੀਆਂ ਫੋਟੋ ਖਿਚਵਾਉਂਦੇ ਹਨ।'' ਧਰਮਸ਼ਾਲਾ ਵਿਚ ਕੌਮਾਂਤਰੀ ਮੈਚ ਦੀ ਤੁਲਨਾ ਵਿਚ ਆਈ. ਪੀ. ਐੱਲ. ਦੌਰਾਨ ਵੱਧ ਭੀੜ ਹੁੰਦੀ ਹੈ। ਇਕ ਟਰਵੈਲ ਏਜੰਟ ਨੇ ਕਿਹਾ, ''ਧਰਮਸ਼ਾਲਾ ਤੇ ਮੈਕਲਿਓਡਗੰਜ ਵਿਚ ਲਗਭਗ 800 ਰਜਿਸਟਰਡ ਹੋਟਲ ਹੈ। ਜਦੋਂ ਆਈ. ਪੀ. ਐੱਲ. ਹੋ ਰਿਹਾ ਹੋਵੇ ਤਾਂ ਜਗ੍ਹਾ ਮਿਲਣਾ ਕਾਫੀ ਮੁਸ਼ਕਿਲ ਹੁੰਦੀ ਹੈ। ਪੂਰਾ ਸ਼ਹਿਰ ਜ਼ਿੰਦਾ ਹੋ ਜਾਂਦਾ ਹੈ। ਕਦੇ-ਕਦੇ ਸਾਨੂੰ ਲੋਕਾਂ ਨੂੰ ਆਸਪਾਸ ਦੇ ਸੈਲਾਨੀ ਸਥਾਨਾਂ ਵਿਚ ਜਾਣ ਲਈ ਕਹਿਣਾ ਪੈਂਦਾ ਹੈ ਕਿਉਂਕਿ ਇੱਥੇ ਕੋਈ ਕਮਰਾ ਉਪਲੱਬਦ ਨਹੀਂ ਹੁੰਦਾ।'' ਸਾਲ 2010 ਤੋਂ ਇੱਥੇ ਨਿਯਮਤ ਤੌਰ 'ਤੇ ਆਈ. ਪੀ. ਐੱਲ. ਦੇ ਮੈਚਾਂ ਦਾ ਆਯੋਜਨ ਹੁੰਦਾ ਰਿਹਾ ਹੈ। ਪਿਛਲੇ ਸੈਸ਼ਨ ਵਿਚ ਹਾਲਾਂਕਿ ਟੂਰਨਾਮੈਂਟ ਦਾ ਪਹਿਲਾ ਸੈਸ਼ਨ ਯੂ. ਏ. ਈ. ਵਿਚ ਹੋਣ ਕਾਰਨ ਇੱਥੇ ਕੋਈ ਮੈਚ ਨਹੀਂ ਹੋਇਆ। ਆਈ. ਪੀ. ਐੱਲ. ਦੌਰਾਨ ਇੱਥੇ ਕੌਮਾਂਤਰੀ ਮੈਚ ਦੀ ਤੁਲਨਾ ਵਿਚ ਦੁੱਗਣਾ ਮਾਲੀਆ ਆਉਂਦਾ ਹੈ।''
'ਵਿਸ਼ਵ ਕੱਪ ਮੰਥਨ' ਲਈ ਇਕ ਮੰਚ 'ਤੇ ਦਿਖਣਗੇ ਸੱਤ ਕਪਤਾਨ
NEXT STORY