ਆਲਾਲੰਪੁਰ, ਬੈਡਮਿੰਟਨ ਦੀ ਸਰਵਉੱਚ ਸੰਸਥਾ ਨੇ ਪੁਲਸ ਤੋਂ ਵਿਸ਼ਵ ਵਿਚ ਨੌਵੇਂ ਨੰਬਰ ਦੇ ਖਿਡਾਰੀ ਤੇ ਡੈੱਨਮਾਰਕ ਦੇ ਇਕ ਹੋਰ ਖਿਡਾਰੀ ਨੂੰ ਮੈਚ ਫਿਕਸ ਕਰਨ ਦੀ ਪੇਸ਼ਕਸ਼ ਮਿਲਣ ਸੰਬੰਧੀ ਦਾਅਵਿਆਂ ਦੀ ਜਾਂਚ ਲਈ ਕਿਹਾ ਹੈ। ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਦੇ ਮੁਖੀ ਪਾਲ ਏਰਿਕ ਹੋਯਰ ਨੇ ਕਿਹਾ ਕਿ ਦਾਨਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦਾ ਇਹ ਕਾਫੀ ਵੱਡਾ ਮਾਮਲਾ ਹੈ। ਵਿਸ਼ਵ ਵਿਚ ਨੌਵੇਂ ਨੰਬਰ ਦੇ ਸਿੰਗਲ ਖਿਡਾਰੀ ਹੰਸ ਕ੍ਰਿਸਟੀਅਨ ਵਿਟਿੰਗਸ ਤੇ ਡਬਲਜ਼ ਖਿਡਾਰੀ ਕਿਮ ਐਸਟੁਰਪ ਨੇ ਬ੍ਰਾਡਕਾਸਟਰ ਨਾਲ ਕਿਹਾ ਕਿ ਇਕ ਮਲੇਸ਼ੀਆਈ ਵਿਅਕਤੀ ਵਲੋਂ ਉਨ੍ਹਾਂ ਨੇ ਉਸਦੇ ਫੇਸਬੁੱਕ ਅਕਾਊਂਟ 'ਤੇ ਪੇਸ਼ਕਸ਼ ਮਿਲੀ ਸੀ। ਇਸ ਵਿਅਕਤੀ ਨੇ ਕਿਹਾ ਸੀ ਕਿ ਉਹ ਇਸ ਤੋਂ ਪਹਿਲਾਂ ਸਿੰਗਾਪੁਰ ਓਪਨਰ ਤੇ ਥਾਮਸ ਕੱਪ ਦੇ ਮੈਚ ਫਿਕਸ ਕਰ ਚੁੱਕਾ ਹੈ।
ਵਿਟਿੰਗਸ ਨੇ ਕਿਹਾ, 'ਇਹ ਸਾਰਿਆਂ ਵਿਰੁੱਧ ਹੈ। ਮੈਨੂੰ ਲੱਗਾ ਕਿ ਵਿਸ਼ਵ ਬੈਡਮਿੰਟਨ ਮਹਾਸੰਘ ਨੂੰ ਤੁਰੰਤ ਹੀ ਇਸ ਬਾਰੇ ਵਿਚ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਰਿਪੋਰਟ ਕਰਨ ਵਿਚ ਸਫਲ ਰਿਹਾ।''
ਕ੍ਰਿਕਟ ਪ੍ਰਸ਼ੰਸਕਾਂ ਦੀ ਬਣਿਆ ਗੜ੍ਹ
NEXT STORY