ਨਵੀਂ ਦਿੱਲੀ, ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਦੇ ਮਹਾਸਕੱਤਰ ਜੋਰੋਮ ਵਾਲਕੇ ਨੇ ਬੁੱਧਵਾਰ ਨੂੰ ਇੱਥਏ ਕਿਹਾ ਕਿ ਭਾਰਤ ਨੂੰ 2017 ਵਿਚ ਅੰਡਰ-17 ਵਿਸ਼ਵ ਕੱਪ ਆਯੋਜਿਤ ਕਰਾਉਣ ਤੋਂ ਬਾਅਦ ਅੰਡਰ-20 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਵੀ ਯਤਨ ਕਰਨਾ ਚਾਹੀਦਾ ਹੈ। ਵਾਲਕੇ ਨੇ ਐਮੋਚੈਮ ਤੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਵਿਚਾਲੇ ਇਕ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਉਦਯੋਗ ਤੇ ਖੇਡ ਜਗਤ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਵਿਚ ਕਿਹਾ, ''ਭਾਰਤ ਕੋਲ ਫੁੱਟਬਾਲ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਉਹ 2017 ਵਿਚ ਅੰਡਰ 17 ਵਿਸ਼ਵ ਕੱਪ ਆਯੋਜਿਤ ਕਰਾਉਣ ਜਾ ਰਿਹਾ ਹੈ ਤੇ ਇਸ ਦੇ ਬਾਅਦ ਅੰਡਰ-20 ਵਿਸ਼ਵ ਕੱਪ ਵੀ ਆਯੋਜਿਤ ਕਰਾਉਣਾ ਚਾਹੀਦਾ ਹੈ।'' ਫੀਫਆ ਦੇ ਮਹਾਸਕੱਤਰ ਨੇ ਕਿਹਾ, ''ਭਾਰਤ ਨੂੰ ਜੇਕਰ ਆਪਣੇ ਦੇਸ਼ ਵਿਚ ਫੁੱਟਬਾਲ ਨੂੰ ਨਵੀਆਂ ਉਚਾਈਆਂ 'ਤੇ ਲਿਜਾਣਾ ਹੈ ਤਾਂ ਉਸ ਨੂੰ ਅੰਡਰ-17 ਤੇ ਅੰਡਰ-20 ਪੱਧਰ 'ਤੇ ਫੁੱਟਬਾਲ ਨੂੰ ਮਜ਼ਬੂਤ ਕਰਨਾ ਹੋਵੇਗਾ। ਇਹ ਉਹ ਸੈਸ਼ਨ ਹਨ ਜਿੱਥੋਂ ਤੁਹਾਨੂੰ ਭਵਿੱਖ ਦੇ ਫੁੱਟਬਾਲਰ ਮਿਲ ਸਕਦੇ ਹਨ। ਇਥੋਂ ਤੁਸੀਂ 2022 ਤੇ 2026 ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਬਾਰੇ ਵਿਚ ਵੀ ਆਪਣੀਆਂ ੋ ਯੋਜਨਾਵਾਂ ਵੀ ਬਣਾ ਸਕਦੇ ਹੋ।''
ਬੈਡਮਿੰਟਨ 'ਚ ਮੈਚ ਫਿਕਸਿੰਗ
NEXT STORY