ਨਵੀਂ ਦਿੱਲੀ, ਕੇਂਦਰੀ ਖੇਡ ਮੰਤਰਾਲਾ ਨੇ ਬੁੱਧਵਾਰ ਨੂੰ ਸਖਤ ਕਾਰਵਾਈ ਕਰਦੇ ਹੋਏ ਦੇਸ਼ ਦੇ ਸਾਰੇ ਰਾਸ਼ਟਰੀ ਖੇਡ ਸੰਘਾਂ (ਐੱਨ. ਐੱਸ. ਐੱਫ.) ਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੂੰ ਆਪਣਾ ਲੇਖਾ-ਜੋਖਾ ਸਰਬਜਨਕ ਕਰਨ ਲਈ ਕਿਹਾ ਹ। ਖੇਡ ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਇਸ ਦੀ ਜਾਣਕੀਰ ਦਿੱਤੀ ਗਈ ਹੈ। ਖੇਡ ਮੰਤਰਾਲਾ ਨੇ ਇਸ ਮਾਮਲੇ 'ਤੇ ਖੁਦ ਕਾਰਵਾਈ ਕਰਦੇ ਹੋਏ ਖੇਡ ਸੰਘਾਂ ਤੇ ਆਈ. ਓ. ਏ. ਨੂੰ ਆਪਣੇ ਸਾਲਨਾ ਆਡਿਟ ਅਕਾਊਂਟ ਤੇ ਬੈਲੇਂਸਸ਼ੀਟ ਨੂੰ ਹਰੇਕ ਸਾਲ 30 ਜੂਨ ਤਕ ਆਪਣੀ ਵੈੱਬਸਾਇਟ 'ਤੇ ਪਾਉਣ ਲਈ ਕਿਹਾ ਹੈ। ਮੰਤਰਾਲਾ ਨੇ ਆਈ. ਓ. ਏ. ਤੇ ਐੱਨ. ਐੱਸ. ਐੱਫ. ਕੋਲੋਂ ਕੈਗ ਦੇ ਪੈਨਲ 'ਤੇ ਦਰਜ ਚਾਰਟਰਡ ਅਕਾਊਂਟੈਂਟ ਤੋਂ ਆਪਣੇ ਪਿਛਲੇ ਵਿੱਤੀ ਸਾਲ ਦੇ ਖਾਤਿਆਂ ਦੀ ਜਾਂਚ ਕਰਵਾ ਕੇ ਉਸ ਨੂੰ ਵੈੱਬਸਾਇਟ 'ਤੇ ਪਾਉਣ ਲਈ ਕਿਹਾ ਹੈ। ਮੰਤਰਾਲਾ ਨੇ ਇਸ ਦੀ ਜਾਣਖਾਰੀ ਸਾਰੇ ਸੰਬੰਧਤ ਸੰਘਾਂ ਨੂੰ ਦੇ ਦਿੱਤੀ ਹੈ। ਉਨ੍ਹਾਂ ਕਿਹਾ, ''ਜੇਕਰ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਅਜਿਹੇ ਖੇਡ ਸੰਘਾਂ ਨੂੰ ਮਿਲਣ ਵਾਲੀ ਵਿੱਤੀ ਮਦਦ ਤੇ ਲਾਇਸੈਂਸ ਦੇ ਨਵੀਨੀਕਰਨ ਨੂੰ ਰੋਕਣ ਵਰਗੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ।'' ਬਿਆਨ ਅਨੁਸਾਰ ਸਾਰੇ ਖੇਡ ਸੰਘਾਂ ਨੂੰ 15 ਅਕਤੂਬਰ ਨੂੰ ਦਿੱਤੇ ਗਏ ਨਿਰਦੇਸ਼ਾਂ ਤੋਂ ਪਹਿਲਾਂ 15 ਜੁਲਾਈ ਤੇ ਫਿਰ ਛੇ ਅਗਸਤ ਨੂੰ ਵੀ ਫੰਡਾਂ ਦੇ ਉਫਯੋਗ ਤੇ ਹੋਰਨਾਂ ਗਤੀਵਿਧੀਆਂ ਦੇ ਸੰਬੰਧ ਵਿਚ ਜਾਣਕਾਰੀ ਮੰਗੀ ਗਈ ਸੀ ਪਰ ਮੰਤਰਾਲਾ ਨੇ ਪਾਇਆ ਕਿ ਖੇਡ ਸੰਘ ਤੇ ਓਲੰਪਿਕ ਸੰਘ ਨੇ ਮੰਗੀ ਗਈ ਜਾਣਕਾਰੀ ਨੂੰ ਦੇਣ ਵਿਚ ਕੋਈ ਗੰਭੀਰਤਾ ਨਹੀਂ ਦਿਖਾਈ। ਖੇਡ ਮੰਤਰਾਲਾ ਨੇ ਐੱਨ. ਐੱਸ. ਐੱਫ. ਤੇ ਆਈ. ਓ. ਏ. ਨੂੰ ਕਿਹਾ ਹੈ ਕਿ ਆਡਿਟ ਅਕਾਊਂਟ ਤੇ ਬੈਲੇਂਸ ਸ਼ੀਟ ਵਰਗੀਆਂ ਜ਼ਰੂਰੀ ਜਾਣਕਾਰੀਆਂ ਆਪਣੀ ਵੈੱਬਸਾਇਟ 'ਤੇ ਪਾਉਣ ਦੇ ਜਿਹਡੇ² ਹੁਕਮ ਦਿੱਤੇ ਗਏ ਹਨ, ਉਹ ਨੈਸ਼ਨਲ ਸਪੋਰਟਸ ਡਿਵੈੱਲਪਮੈਂਟ ਕੋਡ ਆਫ ਇੰਡੀਆ 2011 ਦਾ ਹਿੱਸਾ ਹੋਣਗੀਆਂ।
ਭਾਰਤ ਨੂੰ ਅੰਡਰ-20 ਵਿਸ਼ਵ ਕੱਪ ਵੀ ਆਯੋਜਿਤ ਕਰਾਉਣਾ ਚਾਹੀਦੈ : ਵਾਲਕੇ
NEXT STORY