ਕਾਨਪੁਰ, ਬੋਰਡ ਪ੍ਰੈਜ਼ੀਡੈਂਟ ਇਲੈਵਨ ਤੇ ਵੈਸਟਇੰਡੀਜ਼ ਵਿਚਾਲੇ 25 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਇਕ ਦਿਨਾ ਅਭਿਆਸ ਮੈਚ ਲਈ ਕਾਨਪੁਰ ਦਾ ਗ੍ਰੀਨ ਪਾਰਕ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਪਿਚ ਕਿਊਰੇਟਰ ਸ਼ਿਵਕੁਮਾਰ ਨੇ ਇੱਥੇ ਦੱਸ਼ਿਆ ਕਿ ਆਊਟਫੀਲਡ ਦਾ ਕੰਮ ਪੂਰਾ ਹੋ ਗਿਆ ਹੈ ਜਦਕਿ ਪਿੱਚ ਦਾ ਕੰਮ ਆਖਰੀ ਸੈਸ਼ਨ ਵਿਚ ਹੈ। ਸ਼ਹਿਰ ਵਿਚ ਪਿਛਲੇ ਦੋ ਦਿਨਾਂ ਤੋਂ ਜਾਰੀ ਮੀਂਹ ਕਾਰਨ ਕੰਮ ਰੋਕਣਾ ਪਿਆ ਪਰ ਖਿੜੀ ਧੁੱਪ ਨਾਲ ਅੱਜ ਦੁਪਹਿਰ ਬਾਅਦ ਪਿੱਚ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ। ਪਿੱਚ ਦਾ ਕੰਮ 23 ਅਕਤੂਬਰ ਤਕ ਪੂਰਾ ਕਰ ਲਿਆ ਜਾਵੇਗਾ। ਸ਼ਿਵ ਕੁਮਾਰ ਨੇ ਕਿਹਾ ਕਿ ਬੱਲੇਬਾਜ਼ੀ ਦੇ ਅਨੁਕੂਲ ਮੰਨੀ ਜਾਣ ਵਾਲੀ ਗ੍ਰੀਨਪਾਰਕ ਦੀ ਪਿੱਚ 'ਤੇ ਖੇਡਿਆ ਜਾਣ ਵਾਲਾ ਤਿੰਨ ਦਿਨਾ ਮੈਚ ਲਈ ਉਹ ਸਪੋਰਟਿੰਗ ਵਿਕਟ ਤਿਆਰ ਕਰ ਰਹੇ ਹਨ ਜਿਹੜੀ ਮੈਚ ਦਾ ਨਤੀਜਾ ਦੇ ਸਕੇ। ਵਿਕਟ 'ਤੇ ਹਲਕੀ ਘਾਹ ਛੱਡ ਦਿੱਤੀ ਜਾਵੇਗੀ ਜਿਸ ਨਾਲ ਗੇਂਦਬਾਜ਼ਾਂ ਨੂੰ ਵੀ ਮਦਦ ਮਿਲੇ।
ਸਰਕਾਰ ਨੇ ਖੇਡ ਸੰਘਾਂ ਤੋਂ ਮੰਗਿਆ ਲੇਖਾ-ਜੋਖਾ
NEXT STORY