ਮੈਲਬੌਰਨ- ਇੰਗਲੈਂਡ ਦਾ ਸਾਬਕਾ ਆਲਰਾਊਂਡਰ ਐਂਡ੍ਰਿਊ ਫਲਿੰਟਾਫ ਇਸ ਸੈਸ਼ਨ 'ਚ ਬਿੱਗ ਬੈਸ਼ ਟੀ-20 ਕ੍ਰਿਕਟ ਟੂਰਨਾਮੈਂਟ 'ਚ ਖੇਡ ਸਕਦਾ ਹੈ ਅਤੇ ਇਸ ਦੇ ਲਈ ਉਸ ਦੀ ਛੇਤੀ ਹੀ ਬ੍ਰਿਸਬੇਨ ਹੀਟ ਨਾਲ ਕਰਾਰ ਦੀ ਸੰਭਾਵਨਾ ਹੈ।
ਬ੍ਰਿਸਬੇਨ ਹੀਟ ਦੇ ਮੁੱਖ ਕੋਚ ਸਟੂਅਰਟ ਲਾੱ ਨੇ ਪੁਸ਼ਟੀ ਕੀਤੀ ਕਿ ਫਲਿੰਟਾਫ ਨਾਲ ਗੱਲ ਚੱਲ ਰਹੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਸਾਨੂੰ ਆਸ ਹੈ ਕਿ ਅਗਲੇ ਹਫ਼ਤੇ ਤੱਕ ਇਹ ਪੁਸ਼ਟੀ ਕਰਨ ਦੀ ਸਥਿਤੀ 'ਚ ਰਹਾਂਗੇ ਕਿ ਉਹ ਬਿੱਗ ਬੈਸ਼ 'ਚ ਸਾਡੇ ਲਈ ਕੁਝ ਮੈਚ ਖੇਡੇਗਾ।
ਫਲਿੰਟਾਫ ਨੂੰ ਗੋਢੇ ਦੀ ਸੱਟ ਕਾਰਨ 2009 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣਾ ਪਿਆ ਸੀ ਪਰ ਉਸ ਨੇ ਇਸ ਸਾਲ ਲੰਕਾਸ਼ਾਇਰ ਵਲੋਂ ਟੀ-20 ਕ੍ਰਿਕਟ 'ਚ ਵਾਪਸੀ ਕੀਤੀ। ਉਸ ਨੇ ਨੈੱਟਵੈਸਟ ਟੀ-20 ਬਲਾਸਟ 'ਚ 3 ਮੈਚ ਖੇਡੇ ਜਿਨ੍ਹਾਂ 'ਚ ਉਸ ਨੇ 6 ਵਿਕਟਾਂ ਲਈਆਂ ਅਤੇ ਇਸ ਦੌਰਾਨ 2 ਪਾਰੀਆਂ 'ਚ 21 ਦੌੜਾਂ ਬਣਾਈਆਂ।
ਵਨ ਡੇ 'ਚ ਨੰਬਰ 3 'ਤੇ ਹੀ ਬੱਲੇਬਾਜ਼ੀ ਕਰੇਗਾ ਵਾਟਸਨ : ਕਲਾਰਕ
NEXT STORY