ਨਵੀਂ ਦਿੱਲੀ- ਇਕ ਵਾਰ ਨਵੰਬਰ 2007 'ਚ ਭਾਰਤੀ ਟੈਸਟ ਟੀਮ ਦੇ ਕਪਤਾਨ ਬਣਾਏ ਗਏ ਅਨਿਲ ਕੁੰਬਲੇ ਨੇ ਕਿਹਾ ਕਿ ਉਹ ਉਸ ਸਮੇਂ ਇਸ ਲਈ ਟੈਸਟ ਕਪਤਾਨ ਬਣਿਆ ਸੀ ਕਿਉਂਕਿ ਇਸ ਭੂਮਿਕਾ ਨੂੰ ਨਿਭਾਉਣ 'ਚ ਕਿਸੇ ਦੀ ਦਿਲਚਸਪੀ ਨਹੀਂ ਸੀ। ਕੁੰਬਲੇ ਨੇ ਇਕ ਸਾਲ ਤੱਕ ਭਾਰਤੀ ਟੈਸਟ ਟੀਮ ਦੀ ਕਪਤਾਨੀ ਕੀਤੀ ਸੀ।
ਕੁੰਬਲੇ ਨੇ ਕਿਹਾ ਕਿ ਮੈਂ ਭਾਰਤ ਲਈ 17 ਸਾਲ ਖੇਡਣ ਤੋਂ ਬਾਅਦ ਕਪਤਾਨ ਬਣਿਆ, ਕਪਤਾਨ ਗਲਤੀ ਨਾਲ ਬਣਿਆ ਕਿਉਂਕਿ ਕੋਈ ਹੋਰ ਅਜਿਹਾ ਕਰਨਾ ਨਹੀਂ ਚਾਹੁੰਦਾ ਸੀ। ਉਨ੍ਹਾਂ ਕਿਹਾ, ਰਾਹੁਲ ਦ੍ਰਾਵਿੜ ਨੇ ਕਪਤਾਨੀ ਛੱਡੀ ਹੀ ਸੀ ਅਤੇ ਉਸ ਸਮੇਂ ਸ਼ਾਇਦ ਐੱਮ.ਐੱਸ ਧੋਨੀ ਨੂੰ ਟੈਸਟ ਕਪਤਾਨ ਬਣਾਉਣਾ ਥੋੜ੍ਹਾ ਜਲਦੀ ਹੁੰਦਾ ਅਤੇ ਸਚਿਨ ਵੀ ਇਹ ਨਹੀਂ ਚਾਹੁੰਦੇ ਸਨ, ਇਸ ਲਈ ਉਨ੍ਹਾਂ ਕਿ ਚਲੋ ਅਨਿਲ ਹੀ ਇਕੋ-ਇਕ ਖਿਡਾਰੀ ਹੈ ਅਤੇ ਕਪਤਾਨੀ ਉਸ ਨੂੰ ਹੀ ਦੇ ਦਿੰਦੇ ਹਾਂ। ਕੁੰਬਲੇ ਪਣਜੀ ਦੇ ਇਕ ਸਮਾਰੋਹ 'ਚ ਬੋਲ ਰਹੇ ਸਨ
ਕਪਤਾਨ ਦੇ ਤੌਰ 'ਤੇ ਕੁੰਬਲੇ ਦੀ ਅਗਵਾਈ 'ਚ ਭਾਰਤ ਨੇ 14 ਟੈਸਟ ਮੈਚ ਖੇਡੇ, ਇਨ੍ਹਾਂ 'ਚੋਂ 5 ਗਵਾਏ ਅਤੇ 5 ਡ੍ਰਾ ਕਰਾਏ। ਉਨ੍ਹਾਂ ਨੇ ਕਪਤਾਨ ਨਿਯੁਕਤ ਕੀਤੇ ਜਾਣ ਤੋਂ ਤੁਰੰਤ ਬਾਅਦ ਪਾਕਿਸਤਾਨ 'ਤੇ ਘਰੇਲੂ ਲੜੀ 'ਚ 1-0 ਦੀ ਯਾਦਗਾਰ ਜਿੱਤ ਦਿਵਾਈ ਸੀ।
ਕੁੰਬਲੇ ਨੇ ਕਿਹਾ ਕਿ ਗੇਂਦਬਾਜ਼ ਦਾ ਰਸਤਾ ਬਹੁਤ ਮੁਸ਼ਕਲ ਭਰਿਆ ਹੈ, ਖਾਸ ਕਰਕੇ ਭਾਰਤ 'ਚ ਅਤੇ ਉਹ ਕਦੇ ਨਾਇਕ ਨਹੀਂ ਬਣ ਸਕਦਾ। ਭਾਰਤ 'ਚ ਤੁਸੀਂ ਪਿੱਚਾਂ ਦੇ ਆਧਾਰ 'ਤੇ ਟੀਮ ਦੀ ਚੋਣ ਕਰਦੇ ਹੋ ਇਸ ਲਈ ਗੇਂਦਬਾਜ਼ ਹੀ ਬਦਲਿਆ ਜਾਂਦਾ ਹੈ। ਜੇਕਰ ਇਹ ਟਰਨਿੰਗ ਪਿੱਚ ਹੈ ਤਾਂ ਤੇਜ਼ ਗੇਂਦਬਾਜ਼ ਨਹੀਂ ਖੇਡ ਸਕਦਾ ਅਤੇ ਜੇਕਰ ਇਹ ਘਸਿਆਲੀ ਪਿੱਚ ਹੈ ਤਾਂ ਸਪਿਨਰ ਨਹੀਂ ਖੇਡ ਸਕਦਾ।
ਬਿੱਗ ਬੈਸ਼ ਲੀਗ 'ਚ ਖੇਡ ਸਕਦਾ ਹੈ ਫਲਿੰਟਾਫ
NEXT STORY