ਕਰਾਚੀ- ਪਾਕਿਸਤਾਨੀ ਕ੍ਰਿਕਟ 'ਚ ਸੰਕਟ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਪਾਕਿ ਕ੍ਰਿਕਟ ਟੀਮ ਦੇ ਕਪਤਾਨ ਮਿਸਬਾਹ-ਉਲ-ਹੱਕ ਦੇ ਬੈਂਕ ਖ਼ਾਤੇ ਸੀਲ ਕਰ ਦਿੱਤੇ ਗਏ ਹਨ। ਮਿਸਬਾਹ 'ਤੇ ਟੈਕਸ ਚੋਰੀ ਅਤੇ 39 ਲੱਖ ਰੁਪਏ ਦਾ ਭੁਗਤਾਨ ਨਾ ਕਰਨ ਦਾ ਇਲਜ਼ਾਮ ਹੈ। ਫੈਡਰਲ ਬਿਊਰੋ ਆਫ ਰੈਵਨਿਊ (ਐੱਫ.ਬੀ.ਆਰ) ਨੇ ਇਸ ਦੇ ਚੱਲਦੇ ਉਨ੍ਹਾਂ ਦੇ ਬੈਂਕ ਖ਼ਾਤੇ ਸੀਲ ਕਰ ਦਿੱਤੇ।
ਮਿਸਬਾਹ ਦੇ ਨਾਲ ਹੀ ਐੱਫ.ਬੀ.ਆਰ ਨੇ ਇਕ ਹੋਰ ਖਿਡਾਰੀ ਅਜ਼ਹਰ ਅਲੀ ਦਾ ਬੈਂਕ ਖ਼ਾਤਾ ਵੀ ਫ੍ਰੀਜ਼ ਕਰ ਦਿੱਤਾ। ਅਜ਼ਹਰ ਅਲੀ 'ਤੇ ਵੀ ਇਹ ਹੀ ਇਲਜ਼ਾਮ ਹਨ। ਉੱਥੇ ਹੀ ਮਿਸਬਾਹ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਐੱਫ.ਬੀ.ਆਰ ਦੇ ਇਸ ਕਦਮ ਖਿਲਾਫ ਚੁਣੌਤੀ ਦਿੱਤੀ ਜਾਵੇਗੀ। ਇਸ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਦਾ ਕਹਿਣਾ ਹੈ ਕਿ ਖਿਡਾਰੀਆਂ ਤੇ ਐੱਫ.ਬੀ.ਆਰ ਵਿਚਾਲੇ ਮਤਭੇਦ ਹੈ ਅਤੇ ਵਕੀਲ ਮਾਮਲੇ ਨੂੰ ਦੇਖ ਰਹੇ ਹਨ। ਇਸ ਮਾਮਲੇ 'ਚ ਮੁਹੰਮਦ ਹਫੀਜ਼ ਵੀ ਸ਼ਾਮਲ ਹੈ।
ਮੈਂ 2007 'ਚ ਗਲਤੀ ਨਾਲ ਕਪਤਾਨ ਬਣਿਆ: ਕੁੰਬਲੇ
NEXT STORY