ਸਰਬੀਆ ਤੇ ਅਲਬੀਨੀਆ ਵਿਚਕਾਰ ਯੂਰੋ 2016 ਦੇ ਇਕ ਕੁਆਲੀਫਾਇੰਗ ਮੈਚ ਦੌਰਾਨ ਮਾਹੌਲ ਉਸ ਸਮੇਂ ਅੱਤਵਾਦੀਆਂ ਦੀ ਲੜਾਈ ਵਰਗਾ ਬਣ ਗਿਆ ਜਦੋਂ ਇਕ ਡ੍ਰੋਨ ਸਟੇਡੀਅਮ 'ਚ ਅਲਬਾਨੀਅਨ ਦਾ ਝੰਡਾ ਲੈ ਕੇ ਉਡਾਣ ਭਰ ਰਿਹਾ ਸੀ।
ਮੈਚ ਦੇ 40ਵੇਂ ਮਿੰਟ 'ਚ ਅਲਬਾਨੀਅਨ ਖਿਡਾਰੀਆਂ ਵੱਲ ਭੀੜ 'ਚੋਂ ਕਿਸੇ ਨੇ ਕੋਈ ਵਸਤੂ ਸੁੱਟੀ, ਜਿਸ ਕਰਕੇ ਮੈਚ ਨੂੰ ਦੂਜੀ ਵਾਰ ਰੋਕਣਾ ਪਿਆ, ਉਸੇ ਸਮੇਂ ਹੀ ਡ੍ਰੋਨ 'ਗ੍ਰੇਟਰ ਅਲਬਾਨੀਅਨ' ਝੰਡਾ ਲੈ ਕੇ ਉੱਡ ਰਿਹਾ ਸੀ, ਜਿਸ ਨੂੰ ਲਾਲ ਵਰਦੀ ਵਾਲੇ ਸਰਬੀਆ ਦੇ ਖਿਡਾਰੀ ਅਲੈਕਸਾਂਡਰ ਮਿਟਰੋਵਿਕ ਨੇ ਫੜ੍ਹ ਕੇ ਹੇਠਾਂ ਲਾ ਦਿੱਤਾ ਜਿਸ ਕਰਕੇ ਹੰਗਾਮਾ ਮੱਚ ਗਿਆ। ਖਿਡਾਰੀ ਟੀਮ ਅਧਿਕਾਰੀਆਂ ਅਤੇ ਦਰਸ਼ਕਾਂ ਜੋ ਪਿੱਚ 'ਚ ਆ ਵੜ੍ਹੇ ਸਨ, ਨਾਲ ਉਲਝ ਪਏ, ਜਦਕਿ ਟੀਮ ਦੇ ਬਾਕੀ ਖਿਡਾਰੀ ਸਥਿਤੀ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਦੇ ਰਹੇ।
ਸਰਬੀਆ ਤੇ ਅਲਬਾਨੀਆ, ਦੋਵੇਂ ਮੁਲਕ ਕੋਸੋਵੋ ਪ੍ਰਾਂਤ ਦੇ ਲਈ ਪਹਿਲਾਂ ਹੀ ਸੰਘਰਸ਼ 'ਚ ਰਹੇ ਹਨ, ਜੋ ਕਿ ਸਰਬੀਆ ਦਾ ਇਕ ਹਿੱਸਾ ਹੋਇਆ ਕਰਦਾ ਸੀ। ਕੋਸੋਵੋ ਅੰਸ਼ਿਕ ਰੂਪ ਨਾਲ ਇਕ ਮਾਨਤਾ ਪ੍ਰਾਪਤ ਦੇਸ਼ ਹੈ ਪਰ ਸਰਬੀਆ ਇਸ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ, ਜੋ ਦੋਹਾਂ ਮੁਲਕਾਂ ਵਿਚਕਾਰ ਸਿਆਸੀ ਝਗੜੇ ਦਾ ਮੁੱਖ ਕਾਰਨ ਹੈ। ਕੋਸੋਵਾ 'ਚ ਜਿਆਦਾਤਰ ਆਬਾਦੀ ਅਲਬਾਨੀਅਨ ਦੀ ਹੈ। ਝੰਡੇ 'ਤੇ ਵੀ ਕੋਸੋਵਾ ਦਾ ਨਕਸ਼ਾ ਸੀ।
ਡ੍ਰੋਨ ਨੂੰ ਅਲਬਾਨੀਅਨ ਦੇ ਪ੍ਰਧਾਨ ਮੰਤਰੀ ਦੇ ਭਰਾ ਨੇ ਉਡਾਇਆ
ਰਿਪੋਰਟਾਂ ਅਨੁਸਾਰ, ਡ੍ਰੋਨ ਹੇਠਾਂ 'ਗ੍ਰੇਟਰ ਅਲਬਾਨੀਅਨ' ਦਾ ਝੰਡਾ ਲਟਕ ਰਿਹਾ ਸੀ, ਜਿਸ ਨੂੰ ਸਟੇਡੀਅਮ ਦੇ ਵੀ.ਆਈ.ਪੀ ਬਾਕਸ 'ਚ ਅਲਬਾਨੀਅਨ ਦੇ ਪ੍ਰਧਾਨ ਮੰਤਰੀ ਦੇ ਭਰਾ ਓਲਸੀ ਰਾਮਾ ਵਲੋਂ ਕੰਟਰੋਲ ਕੀਤਾ ਜਾ ਰਿਹਾ ਸੀ। ਉਸ ਨੂੰ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਝਗੜੇ ਦਾ ਮਾਸਟਰਮਾਈਂਡ ਮੰਨਿਆ ਗਿਆ।
ਇਸ ਦੇ ਨਾਲ ਹੀ ਸਟੈਂਡ ਵਿੱਚ ਤੜਥੱਲੀ ਮੱਚ ਗਈ, ਸਰਬੀਅਨ ਪ੍ਰਸ਼ੰਸਕਾਂ ਨੇ ਪਿੱਚ 'ਤੇ ਖੜ੍ਹੇ ਅਲਬਾਨੀਅਨ ਖਿਡਾਰੀਆਂ 'ਤੇ ਧੂੰਏ ਦੇ ਬੰਬ ਅਤੇ ਹੋਰ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਉਹ ਭੱਜ ਕੇ ਸੁਰੱਖਿਅਤ ਸੁਰੰਗ 'ਚ ਜਾ ਵੜੇ। ਮੈਚ ਨੂੰ ਉਸੇ ਵੇਲੇ ਰੱਦ ਕਰ ਦਿੱਤਾ ਗਿਆ।
ਬੀਸੀਸੀਆਈ ਤੇ ਕਿੰਗਜ਼ ਇਲੈਵਨ ਪੰਜਾਬ ਨੂੰ ਨੋਟਿਸ
NEXT STORY