ਹਿਮਾਚਲ ਪ੍ਰਦੇਸ਼ ਹਾਈਕੋਰਟ ਨੇ ਐੱਚ.ਸੀ.ਪੀ.ਏ, ਬੀ.ਸੀ.ਸੀ.ਆਈ, ਰਾਜ ਸਰਕਾਰ ਅਤੇ ਆਈ.ਪੀ.ਐੱਲ ਟੀਮ ਕਿੰਗਜ਼ ਇਲੈਵਨ ਪੰਜਾਬ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ 'ਚ ਮੈਚ ਖੇਡਣ ਦੌਰਾਨ ਸੁਰੱਖਿਆ ਉਪਲੱਬਧ ਕਰਾਉਣ ਦੇ ਖ਼ਰਚੇ ਦੇ ਭੁਗਤਾਨ ਦੇ ਸਿਲਸਿਲੇ 'ਚ ਇਹ ਨੋਟਿਸ ਜਾਰੀ ਕੀਤਾ ਹੈ।
ਵਿਨੇ ਸ਼ਰਮਾ, ਪਟੀਸ਼ਨਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਚ.ਪੀ.ਸੀ.ਏ) ਅਤੇ ਬੀਸੀਸੀਆ ਨੇ 2010 ਤੋਂ ਸੁਰੱਖਿਆ ਚਾਰਜ ਅਤੇ ਟੈਕਸ ਵਰਗੇ ਹੋਰ ਕਾਨੂੰਨੀ ਬਕਾਏ ਦੀ ਰਕਮ ਦੇ ਰੂਪ 'ਚ ਰਾਜ ਸਰਕਾਰ ਨੂੰ ਇਕ ਪੈਸਾ ਵੀ ਨਹੀਂ ਦਿੱਤਾ। ਉਸ ਸਾਲ ਧਰਮਸ਼ਾਲਾ ਦੇ ਐੱਚ.ਸੀ.ਪੀ.ਏ ਸਟੇਡੀਅਮ 'ਚ ਆਈਪੀਐੱਲ ਦਾ ਪਹਿਲਾ ਮੈਚ ਖੇਡਿਆ ਗਿਆ ਸੀ। ਇੱਥੇ ਆਈਪੀਐੱਲ ਦੇ ਘੱਟੋ-ਘੱਟ 9 ਮੈਚ ਤੇ ਇਕ ਕੌਮਾਂਤਰੀ ਮੈਚ ਖੇਡਿਆ ਗਿਆ ਸੀ ਅਤੇ ਇੱਥੇ 17 ਅਕਤੂਬਰ ਨੂੰ ਇਕ ਹੋਰ ਕੌਮਾਂਤਰੀ ਮੈਚ ਖੇਡਿਆ ਜਾਣਾ ਹੈ। ਇਨ੍ਹਾਂ ਮੈਚਾਂ 'ਚ ਉਪਲੱਬਧ ਕਰਾਈ ਗਈ ਸੁਰੱਖਿਆ ਪ੍ਰਬੰਧਾਂ ਅਤੇ ਟੈਕਸ ਲਈ ਬੀਸੀਸੀਆਈ ਤੇ ਐੱਚ.ਸੀ.ਪੀ.ਏ ਨੇ ਰਾਜ ਸਰਕਾਰ ਨੂੰ ਇਕ ਵੀ ਰੁਪਇਆ ਨਹੀਂ ਦਿੱਤਾ ਹੈ। ਸਗੋਂ ਰਾਜ ਸਰਕਾਰ ਨੇ ਹੀ ਹੁਣ ਤੱਕ 10 ਕਰੋੜ ਰੁਪਏ ਸੁਰੱਖਿਆ ਪ੍ਰਬੰਧਾਂ 'ਤੇ ਖ਼ਰਚ ਕੀਤੇ ਹਨ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਸ, ਮੱਧ ਪ੍ਰਦੇਸ਼ ਪੁਲਸ ਤੇ ਮੁੰਬਈ ਪੁਲਸ ਨੇ ਆਪਣੇ ਰਾਜ ਦੀ ਕ੍ਰਿਕਟ ਯੂਨਿਟਾਂ ਤੋਂ ਸੁਰੱਖਾ ਖ਼ਰਚ ਦੀ ਵਸੂਲੀ ਕੀਤੀ ਹੈ ਅਤੇ ਉਸੇ ਤਰ੍ਹਾਂ ਐੱਚ.ਸੀ.ਪੀ.ਏ ਤੋਂ ਵੀ ਰਾਸ਼ੀ ਦਾ ਭੁਗਤਾਨ ਕਰਵਾਉਣਾ ਚਾਹੀਦਾ ਹੈ।
ਮਿਸਬਾਹ 'ਤੇ ਟੈਕਸ ਚੋਰੀ ਦਾ ਇਲਜ਼ਾਮ, ਬੈਂਕ ਖ਼ਾਤੇ ਸੀਲ
NEXT STORY