ਸਿਡਨੀ- ਆਸਟ੍ਰੇਲੀਆ ਦੇ ਬੱਲੇਬਾਜ਼ ਨੇ ਇਤਿਹਾਸ ਰੱਚਦੇ ਹੋਏ ਸੀਮਤ ਓਵਰਾਂ ਦੇ ਮੈਚ 'ਚ ਤੀਹਰਾ ਸੈਂਕੜਾ ਜੜ੍ਹ ਦਿੱਤਾ। ਆਸਟ੍ਰੇਲੀਆ ਦੇ ਇਕ ਕਲੱਬ ਕ੍ਰਿਕਟਰ ਜੇਮਸ ਟੁਲ ਨੇ ਕਲੱਬ ਕ੍ਰਿਕਟ 'ਚ 341 ਦੌੜਾਂ ਠੋਕ ਦਿੱਤੀਆਂ, ਜਿਸ 'ਚ 25 ਛੱਕੇ ਅਤੇ 34 ਚੌਕੇ ਸ਼ਾਮਲ ਹਨ। ਰੌਚਕ ਗੱਲ ਹੈ ਕਿ ਟੁਲ ਨੇ ਇਹ ਕਾਰਨਾਮਾ ਸਿਰਫ 44 ਓਵਰਾਂ ਦੇ ਮੈਚ 'ਚ ਕਰ ਦਿੱਤਾ।
ਆਸਟ੍ਰੇਲੀਆ ਦੇ ਕਲੱਬ ਟੂਰਨਾਮੈਂਟ ਕਵੀਸਲੈਂਡ ਵੇਅਰਹਾਊਸ ਕ੍ਰਿਕਟ ਐਸੋਸੀਏਸ਼ਨ 'ਚ ਮੇਟਰ ਹਿੱਲ ਵਲੋਂ ਖੇਡਦੇ ਹੋਏ ਟੁਲ ਨੇ ਇਹ ਕਾਰਨਾਮਾ ਕੀਤਾ। 44 ਓਵਰਾਂ ਦੇ ਮੈਚ 'ਚ ਟੁਲ 42ਵੇਂ ਓਵਰ 'ਚ ਜਦੋਂ ਆਊਟ ਹੋਇਆ ਉਦੋਂ ਉਸ ਦਾ ਸਕੋਰ ਸੀ 341 ਰਨ । ਟੁਲ ਦੀ ਪਾਰੀ ਦੀ ਬਦੌਲਤ ਮੇਟਰ ਹਿਲ ਨੇ 4 ਵਿਕਟਾਂ 'ਤੇ 457 ਦੌੜਾਂ ਦਾ ਅਸਮਾਨੀ ਸਕੋਰ ਖੜ੍ਹਾ ਕਰ ਦਿੱਤਾ ਜਿਸ ਦੇ ਜਵਾਬ 'ਚ ਵਿਰੋਧੀ ਸਾਈਲੈਂਟ ਅਸੈਸਿੰਗ ਸਿਰਫ 232 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ 225 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।
4 ਸਾਲਾਂ 'ਚ 3 ਭਾਰਤੀਆਂ ਨੇ ਬਣਾਏ ਦੋਹਰੇ ਸੈਂਕੜੇ
ਵਨਡ-ਡੇ ਕ੍ਰਿਕਟ ਦੀ ਸ਼ੁਰੂਆਤ 1971 'ਚ ਹੋਈ ਪਰ ਵਨ-ਡੇ ਇਤਿਹਾਸ ਦਾ ਪਹਿਲਾ ਦੋਹਰਾ ਸੈਂਕੜਾ ਬਣਨ 'ਚ 26 ਸਾਲ ਲੱਗੇ ਅਤੇ ਉਹ ਵੀ ਇਕ ਮਹਿਲਾ ਨੇ ਬਣਾਇਆ। ਆਸਟ੍ਰੇਲੀਆ ਦੀ ਬੇਲਿੰਡਾ ਕਲਾਰਕ ਨੇ 1997 'ਚ ਮਹਿਲਾ ਵਿਸ਼ਵ ਕੱਪ 'ਚ ਡੈਨਮਾਰਕ ਖਿਲਾਫ ਮੁੰਬਈ 'ਚ ਨਾਬਾਦ 229 ਦੌੜਾਂ ਬਣਾਈਆਂ ਜਦਕਿ ਕਿਸੇ ਮਰਦ ਨੂੰ ਇਹ ਕਾਰਨਾਮਾ ਕਰਨ 'ਚ 13 ਸਾਲ ਹੋਰ ਲੱਗੇ। ਸਚਿਨ ਤੇਂਦੂਲਕਰ ਨੇ 2010 'ਚ ਦੱਖਣੀ ਅਫਰੀਕਾ ਦੇ ਖਿਲਾਫ ਨਾਬਾਦ 200 ਦੌੜਾਂ ਦੀ ਪਾਰੀ ਖੇਡ ਕੇ ਵਨ-ਡੇ ਦਾ ਪਹਿਲਾ ਦੋਹਰਾ ਸੈਂਕੜਾ ਬਣਾਇਆ। ਭਾਰਤ ਦੇ ਹੀ ਵਰਿੰਦਰ ਸਹਿਵਾਗ ਨੇ ਇਕ ਸਾਲ ਬਾਅਦ ਹੀ ਇਹ ਰਿਕਾਰਡ ਤੋੜ ਦਿੱਤਾ ਅਤੇ 219 ਦੌੜਾਂ ਦੀ ਪਾਰੀ ਖੇਡੀ। 2 ਸਾਲ ਬਾਅਦ ਇਕ ਹੋਰ ਭਾਰਤੀ ਨੇ ਦੋਹਰਾ ਸੈਂਕੜਾ ਜੜ੍ਹ ਦਿੱਤਾ। ਰੋਹਿਤ ਨੇ ਆਸਟ੍ਰੇਲੀਆ ਖਿਲਾਫ 2013 'ਚ 209 ਦੌੜਾਂ ਦੀ ਪਾਰੀ ਖੇਡੀ।
ਫੁੱਟਬਾਲ ਮੈਚ 'ਚ ਹੋਇਆ ਜਬਰਦਸਤ ਹੰਗਾਮਾ, ਪ੍ਰਧਾਨ ਮੰਤਰੀ ਦਾ ਭਰਾ ਗ੍ਰਿਫ਼ਤਾਰ (ਵੀਡੀਓ)
NEXT STORY