ਨਵੀਂ ਦਿੱਲੀ- ਭਾਰਤੀ ਟੀਮ 'ਚੋਂ ਬਾਹਰ ਚੱਲ ਰਹੇ ਆਫ਼-ਸਪਿਨਰ ਹਰਭਜਨ ਸਿੰਘ ਨੇ ਸਾਬਕਾ ਆਈਸੀਸੀ ਅੰਪਾਇਰ ਡਾਰੇਲ ਹੇਅਰ ਦੀ ਚੰਗੀ ਖੁੰਬ ਠੱਪੀ। ਹੇਅਰ ਨੇ ਕਿਹਾ ਸੀ ਕਿ ਹਰਭਜਨ, ਮੁਥੱਈਆ ਮੁਰਲੀਧਰਨ ਅਤੇ ਸਕਲੈਨ ਮੁਸ਼ਤਾਕ 'ਗਲਤ ਗੇਂਦਬਾਜ਼ੀ ਐਕਸ਼ਨ' ਦੇ ਮੋਢੀ ਹਨ ਅਤੇ ਵਰਤਮਾਨ ਸਮੇਂ ਦੇ 'ਚੱਕਰਸ' ਲਈ 'ਰੋਲ ਮਾਡਲ' ਬਣ ਗਏ ਹਨ।
ਹਰਭਜਨ ਸਿੰਘ ਨੇ ਕਿਹਾ, ''ਇਹ ਤਾਂ ਹੱਦ ਹੋ ਗਈ, ਅਸੀਂ ਹੱਦ ਤੋਂ ਬਾਹਰ ਨਹੀਂ ਹੋਏ ਸੀ ਪਰ ਹੁਣ ਹੇਅਰ ਹੱਦ ਪਾਰ ਕਰ ਰਿਹਾ ਹੈ। ਉਸ ਦਾ ਦਿਮਾਗ ਠਿਕਾਣੇ ਨਹੀਂ। ਅਸੀਂ ਹਮੇਸ਼ਾ ਵਾਜ਼ਬ ਹੱਦ ਅੰਦਰ ਰਹੇ। ਮੈਨੂੰ ਆਈਸੀਸੀ ਵਲੋਂ ਕਈ ਵਾਰ ਕਲੀਅਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਕਿਉਂ ਹੇਅਰ ਨੇ ਮੇਰੀ ਗੇਂਦਬਾਜ਼ੀ 'ਤੇ ਇਤਰਾਜ਼ ਨਹੀਂ ਕੀਤਾ?
ਇਸ ਕਰਕੇ ਕਿ ਉਸ ਨੂੰ ਆਈਸੀਸੀ ਅੰਪਾਇਰ ਵਜੋਂ ਆਪਣੀ ਨੌਕਰੀ ਜਾਣ ਦਾ ਡਰ ਸੀ। ਅਸੀਂ ਆਈਸੀਸੀ ਦੇ ਜਵਾਈ ਨਹੀਂ ਹਾਂ।''
ਹਰਭਜਨ ਨੂੰ ਦੋ ਵਾਰ 'ਗਲਤ ਐਕਸ਼ਨ' ਲਈ ਰਿਪੋਰਟ ਕੀਤਾ ਗਿਆ, ਇਕ ਵਾਰ 1999 'ਚ ਇੰਗਲੈਂਡ ਵਿਖੇ ਅਤੇ ਬਾਅਦ 'ਚ 2005 'ਚ ਪਰਥ ਵਿਖੇ। ਉਸ ਨੇ ਟੈਸਟ ਕਰਾਇਆ ਅਤੇ ਉਸ ਦਾ ਗੇਂਦਬਾਜ਼ੀ ਐਕਸ਼ਨ ਆਈਸੀਸੀ ਵਲੋਂ ਨਿਰਧਾਰਣ ਸਹਿਣਸ਼ੀਲਤਾ ਦੀ ਸਵੀਕਾਰਯੋਗ ਹੱਦ ਦੇ ਅੰਦਰ ਸੀ।
ਹਰਭਜਨ ਦਾ ਗੁੱਸੇਖੋਰ ਜਵਾਬ ਹੇਅਰ ਵਲੋਂ ਟਿੱਪਣੀ ਕਰਨ ਤੋਂ ਬਾਅਦ ਆਇਆ ਕਿ ਆਈਸੀਸੀ ਖੇਡ 'ਚੋ 'ਚੱਕਰਸ' ਨੂੰ ਹਟਾਉਣ ਲਈ ਬਹੁਤ ਦੇਰ ਬਾਅਦ ਜਾਗੀ। ਹਰਭਜਨ ਨੇ ਕਿਹਾ ਕਿ, ਮੌਜੂਦਾ ਸਮੇਂ 'ਚ ਗੇਂਦਬਾਜ਼ ਦੂਸਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸਾਡੇ ਵਲੋਂ ਈਜਾਦ ਕੀਤਾ ਗਿਆ ਹੈ। ਇਹ ਜ਼ਰੂਰੀ ਨਹੀਂ ਕਿ ਉਹ ਹੱਦ ਨਾਲੋਂ ਵੱਧ ਬਾਂਹਾ ਮੋੜਨ। ਦੂਸਰਾ ਬਹੁਤ ਜਿਆਦਾ ਕੂਹਣੀ ਮੋੜਨ ਤੋਂ ਬਿਨਾਂ ਵੀ ਕਰਾਇਆ ਜਾ ਸਕਦਾ ਹੈ। ਆਈਸੀਸੀ ਨੇ ਗੇਂਦਬਾਜ਼ ਲਈ ਨਿਯਮ ਸੈੱਟ ਕਰ ਦਿੱਤੇ ਹਨ ਅਤੇ ਨਵੀਨਤਮ ਤਕਨਾਲੋਜੀ ਵਰਤ ਰਹੀ ਹੈ। ਹੇਅਰ ਨੂੰ ਤਕਨਾਲੋਜੀ ਨੂੰ ਚੈਲੰਜ ਕਰਨ ਤੋਂ ਹੱਟਣਾ ਚਾਹੀਦਾ ਹੈ ਅਤੇ ਵਧੀਆ ਹੋਵੇਗਾ ਕਿ ਉਹ ਆਪਣਾ ਮੂੰਹ ਬੰਦ ਰੱਖੇ।
44 ਓਵਰਾਂ ਦੇ ਮੈਚ 'ਚ ਹੀ ਠੋਕ ਦਿੱਤਾ ਤੀਹਰਾ ਸੈਂਕੜਾ !!!
NEXT STORY