ਰੌਬਿਨ ਉਥੱਪਾ 2014 'ਚ ਭਾਰਤ ਦਾ ਸਭ ਤੋਂ ਨਿਰੰਤਰ ਟੀ-20 ਖਿਡਾਰੀ ਰਿਹਾ ਹੈ। ਉਸ ਨੇ ਆਈਪੀਐੱਲ-2014 ਤੇ ਚੈਂਪੀਅਨਜ਼ ਲੀਗ ਟੀ-20 2014 ਦੌਰਾਨ ਆਪਣੀ ਬੱਲੇਬਾਜ਼ੀ ਦੀ ਧਾਕ ਜਮਾਈ। ਫਿਰ ਵੀ, ਉਸ ਦਾ ਵੈਸਟਇੰਡੀਜ਼ ਵਿਰੁੱਧ ਇਕੋ-ਇਕ ਟੀ-20 ਮੈਚ ਲਈ ਭਾਰਤੀ ਟੀਮ 'ਚ ਨਾਂ ਨਹੀਂ ਆਇਆ।
ਇਸ ਦੇ ਉਲਟ ਮਨੀਸ਼ ਪਾਂਡੇ ਨੂੰ ਟੀ-20 ਟੀਮ ਲਈ ਚੁਣਿਆ ਗਿਆ ਹੈ ਜਿਸ ਦਾ ਰਿਕਾਰਡ ਉਥੱਪੇ ਨਾਲੋਂ ਹੇਠਾਂ ਹੈ। ਇਸ ਸਾਲ ਉਥੱਪਾ ਨੇ ਆਈਪੀਐੱਲ 'ਚ ਲਗਾਤਾਰ 9 ਵਾਰ 40 ਤੋਂ ਉੱਪਰ ਦਾ ਸਕੋਰ ਬਣਾਇਆ, ਜੋ ਸਲਾਮੀ ਬੱਲੇਬਾਜ਼ ਦਾ ਇਕ ਰਿਕਾਰਡ ਹੈ।
ਉਥੱਪਾ ਦਾ ਇਸ ਸਾਲ 2 ਵੱਡੇ ਟੂਰਨਾਮੈਂਟਾਂ 'ਚ ਪ੍ਰਦਰਸ਼ਨ
| ਰੌਬਿਨ ਉਥੱਪਾ |
M |
R |
Ave |
50s |
SR |
HS |
| IPL 2014 |
16 |
660 |
44.00 |
5 |
137.78 |
83* |
| CLT20 2014 |
5 |
210 |
52.50 |
1 |
131.25 |
85* |
ਹੁਣ ਮਨੀਸ਼ ਪਾਂਡੇ ਦਾ ਲੇਖਾ-ਜੋਖਾ
| ਮਨੀਸ਼ ਪਾਂਡੇ |
M |
R |
Ave |
50s |
SR |
HS |
| IPL 2014 |
16 |
401 |
30.84 |
2 |
117.94 |
94 |
| CLT20 2014 |
5 |
172 |
43.00 |
1 |
140.98 |
76 |
ਪਾਂਡੇ ਚੈਂਪੀਅਨਜ਼ ਲੀਗ 'ਚ ਖ਼ਰਾ ਰਿਹਾ ਪਰ ਉਥੱਪਾ ਨੇ ਦੋਹਾਂ ਟੂਰਨਾਮੈਂਟਾਂ 'ਚ ਵਧੀਆ ਪ੍ਰਦਰਸ਼ਨ ਕੀਤਾ। ਚੋਣਕਰਤਾਂ ਨੂੰ ਜੇਕਰ ਦੋਹਾਂ 'ਚੋਂ ਕਿਸੇ ਨੂੰ ਚੁਣਨਾ ਹੁੰਦਾ ਤਾਂ ਉਥੱਪਾ ਪਾਂਡੇ ਨਾਲੋਂ ਜਿਆਦਾ ਹੱਕਦਾਰ ਸੀ।
ਅਜਿੰਕੇ ਰਹਾਣੇ ਤੇ ਸ਼ਿਖਰ ਧਵਨ ਦਾ ਟੀਮ 'ਚ ਨਾਂ ਹੈ । ਹਾਲਾਂਕਿ 2014 'ਚ ਉਨ੍ਹਾਂ ਦੇ ਟੀ-20 ਕ੍ਰਿਕਟ 'ਚ ਬਹੁਤੇ ਰਨ ਨਹੀਂ ਹਨ। ਸ਼ਿਖਰਨ ਧਵਨ ਦੇ ਇਸ ਸਾਲ ਆਈਪੀਐੱਲ ਦੇ 14 ਮੈਚਾਂ 'ਚ 337 ਦੌੜਾਂ ਤੇ ਅਜਿੰਕੇ ਰਹਾਣੇ ਦੇ 13 ਮੈਚਾਂ 'ਚ 339 ਦੌੜਾਂ ਹਨ।
ਇੰਨੇ ਵਧੀਆ ਅੰਕੜੇ ਹੋਣ ਦੇ ਬਾਵਜੂਦ ਉਥੱਪਾ ਆਪਣੇ-ਆਪ ਨੂੰ ਬਦਕਿਸਮਤ ਸਮਝਦਾ ਹੋਵੇਗਾ। ਉਥੱਪਾ ਟੀਮ 'ਚ ਸ਼ਾਮਲ ਕਈ ਖਿਡਾਰੀਆਂ ਨਾਲੋਂ ਕਿਤੇ ਵਧੀਆ ਹੈ।
ਅਸੀਂ ਆਈਸੀਸੀ ਦੇ ਜਵਾਈ ਨਹੀਂ ਹਾਂ: ਹਰਭਜਨ
NEXT STORY