ਨਵੀਂ ਦਿੱਲੀ¸ ਇੰਚੀਓਨ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਭਾਰਤੀ ਹਾਕੀ ਦੀ ਪਾਕਿਸਾਤਨ 'ਤੇ ਜਿੱਤ ਦੇ ਨਾਇਕ ਰਹੇ ਗੋਲਕੀਪਰ ਪੀ.ਆਰ ਸ਼੍ਰੀਜੇਸ਼ ਨੇ ਕਿਹਾ ਕਿ ਸਖਤ ਮਿਹਨਤ ਤੇ ਬਿਹਤਰੀਨ ਤਿਆਰੀਆਂ ਨੇ ਉਸ ਨੂੰ ਖਿਤਾਬੀ ਮੁਕਾਬਲੇ ਤੋਂ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਕਿ ਉਸ ਨੂੰ ਇਸ ਵਾਰ ਤਾਂ ਹੀਰੋ ਬਣਨਾ ਹੈ, ਜ਼ੀਰੋ ਨਹੀਂ।
ਸ਼੍ਰੀਜੇਸ਼ ਨੇ ਇੱਥੇ ਕਿਹਾ, ''ਫਾਈਨਲ ਤੋਂ ਪਹਿਲਾਂ ਮੈਂ ਪਾਕਿਸਤਾਨ ਦੀ ਸੈਮੀਫਾਈਨਲ ਵਿਚ ਮਲੇਸ਼ੀਆ 'ਤੇ ਜਿੱਤ ਦੀ ਵੀਡੀਓ ਦੇਖੀ ਸੀ। ਇਹ ਮੈਚ ਵੀ ਪੈਨਲਟੀ ਸ਼ੂਟਆਊਟ ਤਕ ਖਿੱਚਿਆ ਗਿਆ ਸੀ। ਇਸ ਨਾਲ ਮੈਨੂੰ ਇਹ ਸਮਝਣ ਵਿਚ ਮਦਦ ਮਿਲੀ ਕਿ ਸ਼ੂਟਆਊਟ ਦੌਰਾਨ ਪਾਕਿਸਾਤਨ ਸਟ੍ਰਾਈਕਰਾਂ ਨੇ ਕਿਸ ਮੂਵ ਤੇ ਕੋਣ ਤੋਂ ਗੋਲ ਕੀਤੇ।''
ਉਸ ਨੇ ਕਿਹਾ, ''ਫਾਈਨਲ ਤੋਂ ਪਹਿਲਾਂ ਮੈਂ ਆਪਣੇ ਸਾਥੀਆਂ ਤੇ ਕੋਚ ਨਾਲ ਸ਼ੂਟਆਊਟ ਦਾ ਕਾਫੀ ਅਭਿਆਸ ਕੀਤਾ ਤੇ ਵੱਧ ਵਾਰ ਮੈਂ ਸਫਲ ਰਿਹਾ। ਇਸ ਲਈ ਮੈਂ ਸ਼ੂਟਆਊਟ ਵਿਚ ਚੰਗੇ ਪ੍ਰਦਰਸਨ ਨੂੰ ਲੈ ਕੇ ਆਸਵੰਦ ਸੀ। ਤਦ ਮੇਰੇ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਸੀ।''
ਸ਼੍ਰੀਜੇਸ਼ ਨੇ ਸ਼ੂਟਆਊਟ ਵਿਚ ਦੋ ਸ਼ਾਟ ਬਚਾਏ ਜਿਸ ਨਾਲ ਭਾਰਤ ਇਹ ਮੈਚ ਤੇ ਸੋਨ ਤਮਗਾ ਜਿੱਤਣ ਵਿਚ ਸਫਲ ਰਿਹਾ। ਉਸ ਨੇ ਕਿਹਾ, ''ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਸੀ ਤੇ ਮੇਰਾ ਟੀਚਾ ਸਾਫ ਸੀ ਕਿ ਮੈਂ ਹਰ ਹਾਲ ਵਿਚ ਗੋਲ ਰੋਕਣਾ ਹੈ ਕਿਉਂਕਿ ਗੋਲਕੀਪਰ ਕੋਲ ਦੋ ਹੀ ਬਦਲ ਹੁੰਦੇ ਹਨ ਜਾਂ ਤਾਂ ਉਹ ਹੀਰੋ ਬਣਦਾ ਹੈ ਜਾਂ ਫਿਰ ਜ਼ੀਰੋ।''
ਭਾਰਤ ਦੌਰੇ ਲਈ ਉਤਸੁਕ ਹਾਂ : ਫੈਡਰਰ
NEXT STORY