ਨਵੀਂ ਦਿੱਲੀ¸ ਏਸ਼ੀਆਡ ਸੋਨ ਤਮਗਾ ਜੇਤੂ ਭਾਰਤ ਹਾਕੀ ਵਿਚ ਦੁਨੀਆ ਦੇ ਚੋਟੀ ਚਾਰ ਦੇਸ਼ਾਂ ਵਿਚ ਸਥਾਨ ਬਣਾਉਣ ਦਾ ਆਪਣਾ ਟੀਚਾ ਪੂਰਾ ਕਰਨ ਲਈ ਅਗਲੇ ਛੇ ਸਾਲਾਂ ਵਿਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਰੁੱਧ ਪੰਜ-ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗਾ।
ਹਾਕੀ ਇੰਡੀਆ ਦੇ ਨਵੇਂ ਮੁਖੀ ਨਰਿੰਦਰ ਬੱਤਰਾ ਨੇ ਇੱਥੇ ਕਿਹਾ, ''ਅਸੀਂ ਆਸਟ੍ਰੇਲੀਆ ਵਿਰੁੱਧ ਸੱਲ ਵਿਚ ਪੰਜ-ਪੰਜ ਚੈਸਟਾਂ ਦੀਆਂ ਲੜੀਆਂ ਖੇਡਾਂਗੇ। ਅਸੀਂ ਆਸਟ੍ਰੇਲੀਆ ਨਾਲ ਗੱਲ ਕੀਤੀ ਹੈ ਤੇ ਅਸੀਂ ਆਸਟ੍ਰੇਲੀਆ ਵਿਚ ਪੰਜ ਟੈਸਟ ਖੇਡਣ ਜਾਵਾਂਗੇ ਤੇ ਵਿਸ਼ਵ ਚੈਂੀਅਨ ਪੰਜ ਟੈਸਟ ਖੇਡਣ ਸਾਡੀ ਧਰਤੀ 'ਤੇ ਆਵੇਗੀ।
ਬੱਤਰਾ ਨੇ ਕਿਹਾ, ''ਆਫਣੀ ਹਾਕੀ ਦਾ ਪੱਧਰ ਉੱਚਾ ਕਰਨ ਲਈ ਭਾਰਤੀ ਟੀਮ ਨੂੰ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਨਾਲ ਬਰਾਬਰ ਮੈਚ ਖੇਡਣੇ ਹੋਣਗੇ। ਅਸੀਂ ਸਿਲਸਿਲੇ ਵਿਚ ਜਰਮਨੀ ਤੇ ਹਾਲੈਂਡ ਨਾਲ ਵੀ ਗੱਲ ਚੱਲ ਰਹੀ ਹੈ। ਜਿੱਥੋਂ ਤਕ ਪਾਕਿਸਾਤਨ ਦਾ ਮਾਮਲਾ ਹੈ, ਉਸ ਵਿਚ ਅਜੇ ਸਿਆਸੀ ਪੇਚ ਫਸੇ ਹੋਏ ਹਨ।''
ਗੋਲਕੀਪਰ ਹੀਰੋ ਬਣਦੈ ਜਾਂ ਜ਼ੀਰੋ: ਸ਼੍ਰੀਜੇਸ਼
NEXT STORY