5 ਮੈਚਾਂ ਦੀ ਲੜੀ ਦਾ ਚੌਥਾ ਵਨ-ਡੇ ਸ਼ੁੱਕਰਵਾਰ ਨੂੰ
ਧਰਮਸ਼ਾਲਾ¸ ਖਰਾਬ ਸ਼ੁਰੂਆਤ ਤੋਂ ਬਾਅਦ ਲੈ ਵਿਚ ਪਰਤੀ ਭਾਰਤੀ ਕ੍ਰਿਕਟ ਟੀਮ ਜਦੋਂ ਸ਼ੁੱਕਰਵਾਰ ਨੂੰ ਇੱਥੇ ਖੁਬਸੂਰਤ ਪਹਾੜੀਆਂ ਵਿਚ ਘਿਰੇ ਸਟੇਡੀਅਮ ਵਿਚ ਵੈਸਟਇੰਡੀਜ਼ ਵਿਰੁੱਧ ਲੜੀ ਦਾ ਚੌਥਾ ਵਨ-ਡੇ ਖੇਡਣ ਉਤਰੇਗੀ ਤਾਂ ਉਸਦੇ ਕੋਲ ਜਿੱਤ ਦੇ ਨਾਲ ਲੜੀ ਵਿਚ ਮਜ਼ਬੂਤ ਬੜ੍ਹਤ ਬਣਾਉਣ ਦਾ ਮੌਕਾ ਹੋਵੇਗਾ।
ਪੰਜ ਮੈਚਾਂ ਦੀ ਲੜੀ ਦਾ ਤੀਜਾ ਵਨ ਡੇ ਰੱਦ ਹੋਣ ਕਾਰਨ ਲਡੀ² ਹੁਣ ਚਾਰ ਮੈਚਾਂ ਦੀ ਹੋ ਚੁੱਕੀ ਹੈ ਜਿਸ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਹਨ। ਅਜਿਹੇ ਵਿਚ ਭਾਰਤ ਲਈ ਜਿੱਤ ਦੇ ਨਾਲ ਲੜੀ ਵਿਚ ਬੜ੍ਹਤ ਬਣਾਉਣਾ ਜ਼ਰੂਰੀ ਹੈ। ਅਕਸ਼ਰ ਪਟੇਲ ਦੇ ਨਵੇਂ ਚੇਹਰੇ ਦੇ ਇਲਾਵੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਇੰਡੀਆ ਬਿਨਾਂ ਕਿਸੇ ਬਦਲਾਅ ਦੇ ਉਤਰ ਰਹੀ ਹੈ ਤੇ ਪਿਛਲੇ ਮੈਚਾਂ ਦੀਆਂ ਗਲਤੀਆਂ ਤੇ ਤਾਕਤ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੈ। ਇਸ ਲਈ ਹਿਮਾਚਲ ਪ੍ਰਦੇਸ਼ ਕ੍ਰਿਕਟ ਸਟੇਡੀਅਮ ਵਿਚ ਟੀਮ ਵਲੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ।
ਭਾਰਤ ਨੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਲੜੀ ਦਾ ਦੂਜਾ ਮੈਚ ਮਹਿਮਾਨ ਟੀਮ ਤੋਂ 48 ਦੌਡਾਂ ਨਾਲ ੜਿੱ ਤੇ ਲੜੀ ਵਿਚ ਬਰਾਬਰੀ ਕੀਤੀ ਸੀ ਪਰ ਇਸ ਜਿੱਤ ਲਈ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸਬਰਜੋਕ ਨਹੀਂ ਰਿਹਾ। ਓਪਨਰ ਰੋਹਿਤ ਸ਼ਰਮਾ ਦੀ ਗੈਰ ਹਾਜ਼ਰੀ ਵਿਚ ਅਜਿੰਕਯ ਰਹਾਨੇ ਤੇ ਸ਼ਿਖਰ ਧਵਨ ਦੀ ਜੋੜੀ ਨੇ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ।
ਪਰ ਇਸ ਮੈਚ ਵਿਚ ਇਕ ਸਾਕਾਰਾਤਮਕ ਸੰਕੇਤ ਉਪ ਕਪਤਾਨ ਵਿਰਾਟ ਕੋਹਲੀ ਦੀ ਫਾਰਮ ਰਹੀ ਜਿਸ ਨੇ ਪਿਛਲੇ ਲੰਬੇ ਸਮੇਂ ਦੀ ਖਰਾਬ ਫਾਰਮ ਤੇ ਆਲੋਚਨਾਵਾਂ ਵਿਚਾਲੇ 62 ਦੜਾਂ ਦੀ ਬਿਹਤਰੀਨ ਅਰਧ ਸੈਂਕੜੇ ਵਾਲੀ ਪਾਰੀ। ਮੱਧਕ੍ਰਮ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਵਿਰਾਟ ਤੋਂ ਇਕ ਵਾਰ ਫਿਰ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਆਈ.ਸੀ.ਸੀ ਵਿਸ਼ਵ ਕੱਪ 2015 ਵਿਚ ਵੈਸੇ ਵੀ ਕਾਫੀ ਸਮਾਂ ਨਹੀਂ ਬਚਿਆ ਹੈ ਤੇ ਵਿਰਾਟ ਲਈ ਉਸ਼ ਤੋਂ ਪਹਿਲਾਂ ਵੈਸਟਇੰਡੀਜ਼ ਵਿਰੁੱਧ ਮੌਜੂਦਾ ਲੜੀ ਕਿਸੇ ਟੈਸਟ ਤੋਂ ਘੱਟ ਨਹੀਂ ਹੈ।
ਦੂਜੇ ਵਨ ਡੇ ਵਿਚ ਅਜੇਤੂ 51 ਦੌੜਾਂ ਦੀ ਅਹਿਮ ਪਾਰੀ ਖੇਡਣ ਵਾਲੇ ਕਪਤਾਨ ਧੋਨੀ ਲਈ ਹਾਲਾਂਕਿ ਧਰਮਸ਼ਾਲਾ ਵਿਚ ਵੱਖ ਰਣਨੀਤੀ ਨਾਲ ਉਤਰਨਾ ਜ਼ਰੂਰੀ ਹੋਵੇਗਾ। ਇਸ ਮੈਦਾਨ 'ਤੇ ਸਾਲ 2013 ਵਿਚ ਵਨ ਡੇ ਆਯੋਜਿਤ ਕੀਤਾ ਗਿਆ ਸੀ ਜਦਕਿ ਇਸ ਦੇ ਇਲਾਵਾ ਸਿਰਫ ਆਈ. ਪੀ. ਐੱਲ. ਦੇ ਮੈਚ ਖੇਡੇ ਗਏ ਹਨ। ਇਸ ਲਈ ਦੋਵੇਂ ਟੀਮਾਂ ਲਈ ਇਹ ਮੈਦਾਨ ਕਾਫੀ ਵੱਖ ਹੋਵੇਗਾ।
ਵੈਸਟਇੰਡੀਜ਼ ਵਰਗੀ ਮਜ਼ਬੂਤ ਟੀਮ ਸਾਹਮਣੇ ਬੱਲੇਬਾਜ਼ਾਂ ਨੂੰ ਜਿੱਤ ਦਰਜ ਕਰਨ ਲਈ ਵੱਡਾ ਸਕੋਰ ਬਣਾਉਣਾ ਹੋਵੇਗਾ ਤਾਂ ਕਿ ਗੇਂਦਬਾਜ਼ਾਂ ਦੇ ਲਈ ਉਸਦਾ ਬਚਾਅ ਕਰਨਾ ਮੁਸ਼ਕਿਲ ਨਾ ਹੋਵੇ।
ਪਹਾੜੀਆਂ ਵਿਚ ਘਿਰੇ ਹੋਣ ਕਾਰਨ ਐੱਚ.ਪੀ.ਸੀ.ਏ ਸਟੇਡੀਅਮ ਵਿਚ ਤਰੇਲ ਦੀ ਵੀ ਅਹਿਮ ਭੂਮਿਕਾ ਹੋਵੇਗੀ। ਲੜੀ ਦੇ ਬਾਰਬਰੀ 'ਤੇ ਹੋਣ ਕਾਰਨ ਧੋਨੀ ਲਈ ਅਨੁਭਵੀ ਖਿਡਾਰੀਆਂ 'ਤੇ ਭਰੋਸਾ ਕਰਨਾ ਵੱਧ ਕਿਫਾਇਤੀ ਵੀ ਸਾਬਤ ਹੋਵੇਗਾ। ਕਰੀਬ 4780 ਫੁੱਟ ਦੀ ਉੱਚਾਈ 'ਤੇ ਬਣੇ ਸਟੇਡੀਅਮ ਵਿਚ ਤਾਪਮਾਨ ਠੰਡਾ ਹੋਵੇਗਾ ਤੇ ਇਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਕਾਫੀ ਫਾਇਦਾ ਮਿਲ ਸਕਦਾ ਹੈ।
ਆਸਟ੍ਰੇਲੀਆ ਨਾਲ 6 ਸਾਲ ਤੱਕ ਲੜੀ ਖੇਡੇਗਾ ਭਾਰਤ
NEXT STORY