ਧਰਮਸ਼ਾਲਾ¸ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪੰਜ ਇਕ ਦਿਨਾ ਮੈਚਾਂ ਦੀ ਲੜੀ ਦਾ ਚੌਥਾ ਮੈਚ ਸ਼ੁੱਕਰਵਾਰ ਨੂੰ ਧਰਮਸ਼ਾਲਾ ਦੇ ਵਿਚ ਹੋਣ ਜਾ ਰਿਹਾ ਹੈ। ਲੜੀ ਜਿੱਤਣ ਲਈ ਭਾਰਤ ਨੂੰ ਦੋਵੇਂ ਹੀ ਮੈਚ ਜਿੱਤਣੇ ਹੋਣਗੇ। ਕੈਰੇਬੀਆਈ ਟੀਮ ਲਈ ਵੀ ਇਹ ਹੀ ਸ਼ਰਤ ਹੈ।
ਨਿਸ਼ਚਿਤ ਹੈ ਕਿ ਕੋਈ ਵੀ ਟੀਮ ਚੌਥਾ ਮੈਚ ਹਾਰ ਕੇ ਕੋਲਕਾਤਾ ਦੇ ਈਡਨ ਗਾਰਡਨ ਵਿਚ ਹੋਣ ਵਾਲੇ ਪੰਜਵੇਂ ਤੇ ਆਖਰੀ ਇਕ ਦਿਨਾ ਵਿਚ ਦਬਾਅ ਦੇ ਨਾਲ ਨਹੀਂ ਜਾਣਾ ਚਾਹੇਗੀ।
ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀਮ ਵਿਚ ਬਹੁਤ ਵੱਧ ਬਦਲਾਅ ਦੀ ਸੰਭਾਵਨਾ ਨਹੀਂ ਹੈ। ਧੋਨੀ ਦਿੱਲੀ ਵਿਚ ਜਿੱਤ ਹਾਸਲ ਕਰਨ ਵਾਲੀ ਟੀਮ ਨੂੰ ਹੀ ਲੈ ਕੇ ਉਤਰਨਾ ਚਾਹੇਗਾ। ਇਸ਼ਾਂਤ ਸ਼ਰਮਾ ਨੂੰ ਹਾਲਾਂਕਿ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੋਹਿਤ ਸ਼ਰਮਾ ਦੀ ਜਗ੍ਹਾ ਦੂਜੇ ਮੈਚ ਵਿਚ ਸ਼ਾਮਲ ਕੀਤੇ ਗਏ ਉਮੇਸ਼ ਯਾਦਵ ਖਾਸ ਪ੍ਰਭਾਵ ਨਹੀਂ ਪਾ ਸਕਿਆ ਸੀ ਤੇ ਉਸ ਨੂੰ ਸਿਰਫ ਇਕ ਹੀ ਸਫਲਤਾ ਹਾਸਲ ਹੋਈ ਸੀ। ਅਜਿਹੇ ਵਿਚ ਇਸ਼ਾਂਤ ਦੇ ਖੇਡਣ ਦੀ ਸੰਭਾਵਨਾ ਵੱਧ ਹੈ।
ਭਾਰਤ-ਵੈਸਟਇੰਡੀਜ਼ ਧਰਮਸ਼ਾਲਾ ਦੀ ਠੰਡ 'ਚ ਕੱਢਣਗੇ ਚੰਗਿਆੜੇ
NEXT STORY