ਸਿਡਨੀ - ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਲਈ ਪਿਛਲੇ 20 ਸਾਲਾਂ ਤਕ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਕਰਨ ਵਾਲੀ ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ (ਯੂ. ਡਬਲਯੂ. ਏ.) ਨੇ ਹਾਲ ਹੀ ਵਿਚ ਹੋਏ ਬਾਇਓਮਕੈਨੀਕਲ ਟੈਸਟ 'ਤੇ ਹੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਾਲ ਮਾਰਚ ਵਿਚ ਆਈ. ਸੀ. ਸੀ. ਨਾਲ ਵਿਵਾਦ ਕਾਰਨ ਆਪਣੀਆਂ ਸੇਵਾਵਾਂ ਨੂੰ ਖਤਮ ਕਰਨ ਵਾਲੀ ਯੂ. ਡਬਲਯੂ. ਏ. ਨੇ ਦੋਸ਼ ਲਗਾਇਆ ਹੈ ਕਿ ਆਈ. ਸੀ. ਸੀ. ਗਲਤ ਤਰੀਕੇ ਨਾਲ ਉਸਦੀ ਪ੍ਰਕਿਰਿਆ ਦਾ ਪ੍ਰਯੋਗ ਕਰ ਰਹੀ ਹੈ। ਯੂ. ਡਬਲਯੂ. ਏ. ਵਿਚ ਬਾਇਓਮਕੈਨੀਕਲ ਦੀ ਐਸੋਸੀਏਟ ਪ੍ਰੋਫੈਸਰ ਜੈਕਲੀਨ ਐਲਡਰਸਨ ਨੇ ਕਿਹਾ, ''ਅਸੀਂ ਆਈ. ਸੀ. ਸੀ. ਨੂੰ ਸੇਵਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਹਨ ਪਰ ਉਹ ਬਿਨਾਂ ਸਾਡੀ ਜਾਣਕਾਰੀ ਜਾਂ ਮਨਜ਼ੂਰੀ ਦੇ ਸਾਡੀ ਹੀ ਤਕਨੀਕ 'ਤੇ ਸੋਧ ਦਾ ਪ੍ਰਯੋਗ ਕਰ ਰਹੀ ਹੈ।''
ਜੈਕਲਿਨ ਨੇ ਆਈ. ਸੀ. ਸੀ. ਦੇ ਟੈਸਟ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਗੇਂਦਬਾਜ਼ਾਂ ਦਾ ਟੈਸਟ ਆਜ਼ਾਦ ਤੇ ਪਾਰਦਰਸ਼ੀ ਤਰੀਕੇ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸਦੀਆਂ ਪ੍ਰਕਿਰਿਆਵਾਂ ਨੂੰ ਗੇਂਦਬਾਜ਼ਾਂ ਤੇ ਬੋਰਡ ਦੇ ਸਾਹਮਣੇ ਖੁੱਲ੍ਹੇ ਤੌਰ 'ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਇਹ ਹੀ ਕ੍ਰਿਕਟ ਦੇ ਹਿੱਤ ਲਈ ਹੈ।ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਅਜੇ ਤਕ ਪਾਕਿਸਤਾਨ ਦੇ ਸਈਦ ਅਜਮਲ, ਸ਼੍ਰੀਲੰਕਾ ਦੇ ਐੱਸ. ਸੇਨਾਨਾਇਕੇ ਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਜਦਕਿ ਪਾਕਿਸਤਾਨ ਦੇ ਹੀ ਮੁਹੰਮਦ ਅਦਨਾਨ ਰਸੂਲ ਤੇ ਵੈਸਟਇੰਡੀ²ਜ਼ ਦੇ ਸੁਨੀਲ ਨਾਰਾਇਣ ਦੀ ਚੈਂਪੀਅਨਸ ਲੀਗ ਟੀ-20 ਵਿਚ ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਰਿਪੋਰਟ ਕੀਤੀ ਜਾ ਚੁੱਕੀ ਹੈ।
ਆਸਟ੍ਰੇਲੀਆਈ ਬੱਲੇਬਾਜ਼ ਨੇ ਲਗਾਇਆ ਵਨ ਡੇ 'ਚ ਤੀਹਰਾ ਸੈਂਕੜਾ
NEXT STORY