ਧਰਮਸ਼ਾਲਾ ਦੁਨੀਆ ਦੇ ਸਭ ਤੋਂ ਖੂਬਸੂਰਤ ਮੈਦਾਨਾਂ ਵਿਚੋਂ ਇਕ ਹੈ। ਇਹ ਜਿਸ ਉਚਾਈ 'ਤੇ ਹੈ, ਉਥੇ ਗੇਂਦ ਨੂੰ ਮੂਵਮੈਂਟ ਮਿਲਣਾ ਤੈਅ ਹੈ। ਸ਼ਾਮ ਨੂੰ ਜਿੱਥੇ ਤਰੇਲ ਵੀ ਡਿੱਗੇਗੀ। ਭਾਰਤੀ ਥਿੰਕ ਟੈਂਕ ਵਿਰਾਟ ਕੋਹਲੀ ਨੂੰ ਚੌਥੇ ਕ੍ਰਮ 'ਤੇ ਬੱਲਬਾਜ਼ੀ ਲਈ ਭੇਜਣ ਦਾ ਚੰਗਾ ਫੈਸਲਾ ਲਿਆ। ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਜਿਵੇਂ ਟੈਸਟ ਮੈਚ ਵਿਚ ਇਕ ਬੱਲੇਬਾਜ਼ ਨੂੰ ਬਚਾਉਣ ਲਈ ਨਾਈਟਵਾਚਮੈਨ ਨੂੰ ਮੈਦਾਨ 'ਤੇ ਭੇਜਣ ਵਿਚ ਕੁਝ ਵੀ ਗਲਤ ਨਹੀਂ, ਉਸੇ ਤਰ੍ਹਾਂ ਹੀ ਵਨ ਡੇ ਵਿਚ ਬੱਲੇਬਾਜ਼ੀ ਕ੍ਰਮ ਵਿਚ ਬਦਲਾਅ ਨੂੰ ਉਸੇ ਉਤਸ਼ਾਹ ਨਾਲ ਲਿਆ ਜਾਣਾ ਚਾਹੀਦਾ ਹੈ। ਹਾਲਾਂਕਿ ਕੋਹਲੀ ਪੂਰੀ ਲੈਅ ਵਿਚ ਨਹੀਂ ਦਿਖਿਆ ਪਰ ਅਹਿਮ ਗੱਲ ਇਹ ਹੈ ਕਿ ਉਸ ਦੇ ਬੱਲੇ ਤੋਂ ਦੌੜਾਂ ਨਿਕਲੀਆਂ। ਖਾਸ ਗੱਲ ਇਹ ਵੀ ਹੈ ਕਿ ਉਸ ਨੇ ਮੈਦਾਨ 'ਤੇ ਸਮਾਂ ਬਿਤਾਇਆ।
ਸ਼ੱਕੀ ਗੇਂਦਬਾਜ਼ੀ ਐਕਸ਼ਨ 'ਤੇ ਬਾਇਓਮਕੈਨੀਕਲ ਟੈਸਟ ਹੀ 'ਸ਼ੱਕੀ'
NEXT STORY