ਨਵੀਂ ਦਿੱਲੀ- ਵਨ-ਡੇ ਕ੍ਰਿਕਟ 'ਚ ਭਾਰਤ ਦੀ ਬਾਦਸ਼ਾਹਤ ਇਕ ਵਾਰ ਫਿਰ ਤੋਂ ਸਿੱਧ ਹੋਈ ਹੈ। ਭਾਵੇਂ ਹੀ ਇਹ ਕਿਹਾ ਜਾਂਦਾ ਰਿਹਾ ਹੋਵੇ ਕਿ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਪ੍ਰਦਰਸ਼ਨ ਠੀਕ ਨਹੀਂ ਰਿਹਾ ਪਰ ਅੰਕੜੇ ਟੀਮ ਇੰਡੀਆ ਦੇ ਪੱਖ 'ਚ ਹਨ। 2011 ਤੋਂ ਲੈ ਕੇ 2014 ਦੀ ਮਿਆਦ 'ਚ ਭਾਰਤ ਨੇ ਸਭ ਤੋਂ ਜਿਆਦਾ ਵਨ-ਡੇ ਜਿੱਤੇ ਹਨ।
ਇਸ ਮਿਆਦ 'ਚ ਕ੍ਰਿਕਟ ਖੇਡਣ ਵਾਲੇ ਦੇਸਾਂ 'ਚ ਭਾਰਤ ਦਾ ਜਿੱਤ-ਹਾਰ ਦਾ ਰੇਸ਼ੋ ਵੀ ਸਭ ਤੋਂ ਵੱਧ ਹੈ। ਭਾਰਤ ਦਾ ਜਿੱਤ-ਹਾਰ ਦਾ ਰੇਸ਼ੋ 1.66 ਦਾ ਹੈ। ਦੂਜੇ ਨੰਬਰ 'ਤੇ ਦੱਖਣੀ ਅਫਰੀਕਾ ਅਤੇ ਤੀਜੇ ਨੰਬਰ 'ਤੇ ਆਸਟ੍ਰੇਲੀਅਨ ਟੀਮ ਹੈ। ਸਭ ਤੋਂ ਹੈਰਾਨ ਕਰਨ ਵਾਲਾ ਨਾਂ ਹੈ ਉੱਭਰਦਾ ਕ੍ਰਿਕਟ ਦਸ਼ ਅਫਗਾਨਿਸਤਾਨ।
ਭਾਰਤ ਨੇ ਜਿੱਤੇ ਸਭ ਤੋਂ ਵੱਧ ਮੈਚ
ਭਾਰਤ ਨੇ ਇਸ ਮਿਆਦ 'ਚ ਕੁੱਲ 87 ਵਨ-ਡੇ ਮੁਕਾਬਲੇ ਖੇਡੇ, ਜਿਨ੍ਹਾਂ 'ਚੋਂ 50 'ਚ ਉਸ ਨੇ ਪਟਖਣੀ ਦਿੱਤੀ ਜਦਕਿ ਤੀਹਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ 3 ਮੁਕਾਬਲੇ ਟਾਈ ਵੀ ਰਹੇ। ਇਸ ਮਿਆਦ ਦੌਰਾਨ ਸ਼੍ਰੀਲੰਕਾ ਨੇ ਸਭ ਤੋਂ ਵੱਧ 99 ਮੈਚ ਖੇਡੇ ਪਰ ਜਿੱਤ-ਹਾਰ ਦੇ ਆਧਾਰ 'ਤੇ ਉਹ 7ਵੇਂ ਨੰਬਰ 'ਤੇ ਹੈ। ਸ਼੍ਰੀਲੰਕਾ ਨੇ 49 ਮੈਚ ਜਿੱਤੇ ਅਤੇ 44 ਮੁਕਾਬਲੇ ਹਾਰੇ। ਪਾਕਿਸਤਾਨ ਸਿਖ਼ਰਲੇ ਪੰਜਾਂ 'ਚੋਂ ਅਫਗਾਨਿਸਤਾਨ ਤੋਂ ਹੇਠਾਂ ਪੰਜਵੇਂ ਨੰਬਰ 'ਤੇ ਹੈ। ਉਸ ਨੇ 78 ਮੈਚ ਖੇਡ ਕੇ 42 ਜਿੱਤੇ ਅਤੇ 33 ਹਾਰੇ।
ਸ਼੍ਰੀਲੰਕਾ, ਪਾਕਿਸਤਾਨ ਤੋਂ ਅੱਗੇ ਹੈ ਅਫਗਾਨਿਸਤਾਨ
ਇਸ ਸੂਚੀ 'ਚ ਅਫਗਾਨਿਸਤਾਨ ਚੌਥੇ ਨੰਬਰ 'ਤੇ ਹੈ। ਉਸ ਤੋਂ ਉੱਪਰ ਸਿਰਫ ਭਾਰਤ, ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਰਗੀਆਂ ਕ੍ਰਿਕਟ ਮਹਾਸ਼ਕਤੀਆਂ ਹਨ। 2011-14 ਦੌਰਾਨ ਅਫਗਾਨਿਸਤਾਨ ਨੇ 21 ਵਨ-ਡੇ ਖੇਡੇ, ਜਿਨ੍ਹਾਂ 'ਚੋਂ 12 ਜਿੱਤੇ ਅਤੇ ਸਿਰਫ 9 ਹਾਰੇ। ਇਸ ਤਰ੍ਹਾਂ ਉਸ ਦਾ ਜਿੱਤ-ਹਾਰ ਦਾ ਰੇਸ਼ੋ 1.33 ਹੈ ਜੋ ਆਸਟ੍ਰੇਲੀਆ ਨਾਲ ਮਾਮੂਲੀ ਜਿਹਾ ਘੱਟ ਹੈ। ਆਸਟ੍ਰੇਲੀਆ ਨੇ ਇਸ ਮਿਆਦ ਦੌਰਾਨ 70 ਮੈਚ ਖੇਡੇ ਜਿਨ੍ਹਾਂ 'ਚੋਂ 37 ਜਿੱਤੇ ਅਤੇ 27 ਹਾਰੇ। ਉਸ ਦਾ ਜਿੱਤ-ਹਾਰ ਦਾ ਰੇਸ਼ੋ 1.37 ਹੈ। ਉੱਥੇ ਹੀ ਦੱਖਣੀ ਅਫਰੀਕਾ ਨੇ 56 ਵਨ-ਡੇ ਖੇਡੇ, ਇਨ੍ਹਾਂ 'ਚੋਂ ਉਸ ਨੂੰ 32 'ਚ ਜਿੱਤ ਮਿਲੀ ਅਤੇ 21 'ਚ ਹਾਰ ਮਿਲੀ। ਉਸ ਦਾ ਜਿੱਤ-ਹਾਰ ਦਾ ਰੇਸ਼ੋ 1.52 ਦਾ ਹੈ।
ਅਫਰੀਦੀ ਟੀਮ 'ਚ ਰਹਿਣ ਦਾ ਹੱਕਦਾਰ ਨਹੀਂ: ਬੱਟ
NEXT STORY