ਹੈਦਰਾਬਾਦ- ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਹੁਣ 'ਸਵੱਛ ਭਾਰਤ ਮੁਹਿੰਮ' ਨਾਲ ਜੁੜ ਗਈ। ਉਸ ਨੇ ਅੱਜ ਸ਼ਹਿਰ ਦੀਆਂ ਸੜਕਾਂ ਸਾਫ਼ ਕੀਤੀਆਂ ਅਤੇ ਬਾਅਦ 'ਚ ਸਾਥੀ ਖਿਡਾਰੀਆਂ ਅਤੇ ਬਾਲੀਵੁੱਡ ਹਸਤੀਆਂ ਸਮੇਤ 9 ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਨਾਮਜ਼ਦ ਕੀਤਾ। ਉਦਯੋਗਪਤੀ ਅਨਿਲ ਅੰਬਾਨੀ ਨੇ ਸਾਨੀਆ ਨੂੰ ਨਾਮਜ਼ਦ ਕੀਤਾ ਸੀ। ਸਾਨੀਆ ਆਪਣੇ ਪਿਤਾ ਇਮਰਾਨ ਅਤੇ ਆਪਣੀ ਟੀਮ ਦੇ ਨਾਲ ਝਾੜੂ ਫੜ੍ਹ ਕੇ ਸ਼ਹਿਰ ਦੀਆਂ ਸੜਕਾਂ ਨੂੰ ਸਾਫ਼ ਕਰਨ ਲਈ ਨਿਕਲ ਗਈ।
ਏਸ਼ੀਅਨ ਖੇਡਾਂ 'ਚ ਸੋਨ ਤਮਗਾ ਜੇਤੂ ਨੇ ਇਸ ਤੋਂ ਬਾਅਦ ਆਪਣੇ ਟਵਿੱਟਰ ਪੇਜ 'ਤੇ ਇਸ ਦੀ ਵੀਡੀਓ ਪਾਈ। ਉਸ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਅਸੀਂ ਇਸ ਤਰ੍ਹਾਂ ਆਪਣਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਹੈ ਕਿ ਇਸ ਦਾ ਨਤੀਜਾ ਮਿਲੇਗਾ। ਸਾਨੂੰ ਇਹ ਮੁਹਿੰਮ ਜਾਰੀ ਰੱਖਣੀ ਹੋਵੇਗੀ ਅਤੇ ਇਸ ਲਈ ਮੈਂ 9 ਲੋਕਾਂ ਨੂੰ ਨੋਮੀਨੇਟ (ਨਾਮਜ਼ਦ) ਕਰ ਰਹੀ ਹਾਂ। ਸਾਨੀਆ ਨੇ ਟੈਨਿਸ ਖਿਡਾਰੀ ਸੋਮਦੇਵ ਦੇਵਰਬਰਮਨ, ਸਕੂਐਸ਼ਨ ਖਿਡਾਰਨ ਦੀਪਿਕਾ ਪੱਲੀਕਲ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ, ਐਕਟਰ ਰਿਤੇਸ਼ ਦੇਸ਼ਮੁੱਖ, ਨਿਰਦੇਸ਼ਕ ਸਾਜਿਦ ਖ਼ਾਨ, ਤੇਲਗੂ ਫ਼ਿਲਮਾਂ ਦੇ ਸਟਾਰ ਰਾਮਚਰਣ ਅਤੇ ਤੇਲੰਗਾਨਾ ਦੇ ਸਿਆਸਤਦਾਨ ਕੇ.ਟੀ ਰਾਮਾਰਾਓ ਨੂੰ ਨਾਮਜਦ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜੈਅੰਤੀ ਮੌਕੇ 'ਸਵੱਛ ਭਾਰਤ ਮੁਹਿੰਮ' ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ ਸੀ।
ਅਸੀਂ ਇਨਸਾਨ ਹਾਂ, ਮਸ਼ੀਨ ਨਹੀਂ, ਕਦਰ ਕਰਨੀ ਸਿੱਖੋ: ਕੋਹਲੀ
NEXT STORY