ਧਰਮਸ਼ਾਲਾ- ਵੈਸਟਇੰਡੀਜ਼ ਨੇ ਭਾਰਤ ਖਿਲਾਫ ਇਕ ਦਿਨਾ ਲੜੀ ਦੇ ਬਾਕੀ ਬਚੇ ਮੈਚਾਂ ਲਈ ਫੱਟੜ ਬੱਲੇਬਾਜ਼ ਲੈਂਡਲ ਸਿਮੰਸ ਦੀ ਥਾਂ ਖੱਬੇ ਹੱਥ ਦੇ ਸਪਿਨਰ ਨਿਕਿਤਾ ਮਿਲਰ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
ਵੈਸਟਇੰਡੀਜ਼ ਟੀਮ ਦੇ ਮੈਨੇਜਰ ਰਿਚੀ ਰਿਚਰਡਸਨ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਚੌਥੇ ਵਨ-ਡੇ ਤੋਂ ਪਹਿਲਾਂ ਕਿਹਾ ਕਿ ਸਿਮੰਸ ਨੂੰ ਪਿੱਠ ਦਰਦ ਦੇ ਇਲਾਜ ਲਈ ਵਤਨ ਪਰਤਣਾ ਪਿਆ। ਨਿਕਿਤਾ ਉਸ ਦੀ ਜਗ੍ਹਾ ਲਈ ਸ਼੍ਰੀਲੰਕਾ ਤੋਂ ਇੱਥੇ ਪਹੁੰਚ ਰਿਹਾ ਹੈ।
ਅਜੇ ਲੜੀ 1-1 ਨਾਲ ਬਰਾਬਰੀ 'ਤੇ ਹੈ। ਵੈਸਟਇੰਡੀਜ਼ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ 'ਚ ਚੰਗੀ ਸਥਿਤੀ ਹੋਣ ਦੇ ਬਾਵਜੂਦ ਮੈਚ ਗਵਾਉਣ ਤੋਂ ਬਾਅਦ ਵੀ ਖਿਡਾਰੀ ਸਕਾਰਾਤਮਕ ਹਨ। ਉਮੀਦ ਹੈ ਕਿ ਇੱਥੋ ਦੇ ਹਾਲਾਤ ਸਾਡੇ ਅਨੁਕੂਲ ਰਹਿਣਗੇ। ਵੈਸਟਇੰਡੀਜ਼ ਦੀ ਟੀਮ ਵੀਰਵਾਰ ਸ਼ਾਮੀਂ ਇੱਥੇ ਪਰਤੀ ਅਤੇ ਉਸ ਨੂੰ ਅਭਿਆਸ ਨਹੀਂ ਕੀਤਾ।
ਆਪਣੇ ਪਿਤਾ ਨਾਲ ਦੇਸ਼ ਸਾਫ਼ ਕਰਨ ਲਈ ਸਾਨੀਆ ਨੇ ਚੁੱਕਿਆ ਝਾੜੂ
NEXT STORY