ਜਲੰਧਰ- ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਸ਼ੁੱਕਰਵਾਰ ਨੂੰ 3 ਦਿਨਾਂ ਤੱਕ ਵੇਵ ਵਿਸ਼ਵ ਕਬੱਡੀ ਮੈਚ ਕਰਵਾਏ ਜਾਣਗੇ, ਜਿਨ੍ਹਾਂ 'ਚ ਕੁੱਲ 7 ਮੈਚ ਖੇਡੇ ਜਾਣਗੇ।
ਹੁਣ ਤੱਕ ਖੇਡੇ ਗਏ 10 ਮੈਚਾਂ 'ਚੋਂ 12 ਅੰਕ ਹਾਸਲ ਕਰਕੇ ਚੌਥੇ ਸਥਾਨ 'ਤੇ ਰਹੀ ਲੀਗ ਦੀ ਸਭ ਤੋਂ ਮਜਬੂਤ ਟੀਮ ਲਾਹੌਰ ਲਾਇਨਜ਼ 3 ਦਿਨਾਂ 'ਚ 3 ਮੈਚ ਖੇਡੇਗੀ ਜਦਕਿ ਪੰਜਾਬ ਥੰਡਰ, ਯੋਯੋ ਟਾਈਗਰ, ਕੈਲਫੌਰਨੀਆਂ ਈਗਲ, ਰਾਇਲ ਕਿੰਗਜ਼ ਯੂ.ਐੱਸ.ਏ ਅਤੇ ਯੂਨਾਈਟਿਡ ਸਿੰਘਜ਼ 2-2 ਮੈਚਾਂ 'ਚ ਹਿੱਸਾ ਲੈਣਗੀਆਂ। ਖਾਲਸਾ ਵਾਰੀਅਰਸ ਇਕ ਮੈਚ ਖੇਡੇਗੀ।
ਖਾਲਸਾ ਵਾਰੀਅਰਸ ਨੇ 14 ਮੈਚਾਂ 'ਚ 25 ਅੰਕ ਅਤੇ ਯੂਨਾਈਟਿਡ ਸਿੰਘਜ਼ ਅਤੇ ਕੈਲਫੌਰਨੀਆ ਈਗਲਜ਼ ਨੇ ਕ੍ਰਮਵਾਰ: 12 ਤੇ 13 ਮੈਚਾਂ 'ਚੋਂ 14 ਅੰਕ ਪ੍ਰਾਪਤ ਕੀਤੇ ਹਨ। ਵੇਵ ਵਰਲਡ ਕਬੱਡੀ ਲੀਗ ਦੇ ਮੈਚ ਹੁਣ ਤੱਕ ਯੂਰਪ ਅਤੇ ਏਸ਼ੀਆ ਸਮੇਤ 7 ਸ਼ਹਿਰਾਂ 'ਚ ਹੋ ਚੁੱਕੇ ਹਨ।
ਜਲੰਧਰ 'ਚ ਸ਼ੁੱਕਰਵਾਰ ਨੂੰ ਪਹਿਲਾ ਮੈਚ ਪੰਜਾਬ ਥੰਡਰ ਤੇ ਰਾਇਲ ਕਿੰਗਜ਼ ਵਿਚਕਾਰ ਅਤੇ ਦੂਜਾ ਮੈਚ ਯੋਯੋ ਟਾਈਗਰ ਅਤੇ ਲਾਹੌਰ ਲਾਇਨਜ਼ ਵਿਚਕਾਰ ਖੇਡਿਆ ਜਾਵੇਗਾ।
ਸਿਮੰਸ ਦੀ ਥਾਂ ਮਿਲਰ ਟੀਮ 'ਚ ਸ਼ਾਮਲ
NEXT STORY