ਅੰਮ੍ਰਿਤਸਰ : ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਹਰਿਆਣਾ 'ਚ ਚੋਣ ਪ੍ਰਚਾਰ ਦੌਰਾਨ ਪਿਛਲੇ ਇਕ ਹਫਤੇ ਤੋਂ ਅਕਾਲੀ ਦਲ 'ਤੇ ਲਗਾਤਾਰ ਹਮਲੇ ਬੋਲ ਰਹੇ ਸਨ। ਇਸ ਦੌਰਾਨ ਸਿੱਧੂ ਨੇ ਪੰਚਕੂਲਾ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੰਚ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਹਿਸ ਦੀ ਚੁਣੌਤੀ ਵੀ ਦੇ ਦਿੱਤੀ ਸੀ।
ਦੂਜੇ ਪਾਸੇ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਬਿਆਨਬਾਜ਼ੀ 'ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਸੰਧੂ ਵਲੋਂ ਕੀਤੀ ਗਈ ਬਿਆਨਬਾਜ਼ੀ 'ਤੇ ਸਿੱਧੂ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਕਠਪੁਤਲੀਆਂ ਜਾਂ ਰਬੜ ਦੇ ਗੁੱਡਿਆਂ ਨਾਲ ਨਹੀਂ ਸਗੋਂ ਇਨ੍ਹਾਂ 'ਚ ਚਾਬੀ ਭਰਨ ਵਾਲਿਆਂ ਨਾਲ ਗੱਲ ਕਰਨਗੇ। ਉਪਕਾਰ ਸਿੰਘ ਸੰਧੂ ਨੇ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸਿੱਧੂ ਅਹਿਸਾਨ ਨੂੰ ਮੰਨਣ ਵਾਲੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਇਥੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਟਿਕਟ ਕਟਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੈ ਜਦੋਂ ਕਿ ਅਕਾਲੀ ਦਲ ਨੇ ਤਾਂ ਉਨ੍ਹਾਂ ਦੀ ਮਦਦ ਕੀਤੀ ਸੀ ਅਤੇ ਸਾਂਸਦ ਬਣਾਉਣ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾ ਹੀ ਨਹੀਂ ਚਾਹੁੰਦੇ ਸਨ ਕਿ ਲੋਕ ਸਭਾ ਚੋਣਾਂ 'ਚ ਉਨ੍ਹਾਂ ਨੂੰ ਟਿਕਟ ਮਿਲੇ।
ਸੰਧੂ ਨੇ ਕਿਹਾ ਕਿ ਜਦੋਂ ਸਾਲ 2009 'ਚ ਲੋਕ ਸਭਾ ਚੋਣਾਂ ਹੋਈਆਂ ਸਨ। ਉਸ ਦੌਰਾਨ ਜਦੋਂ ਨਤੀਜੇ ਐਲਾਨਣ 'ਤੇ ਸਿੱਧੂ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲ ਗਏ ਸਨ ਕਿਉਂਕਿ ਉਸ ਸਮੇਂ ਸਿੱਧੂ ਨੂੰ ਜਿਹੜੀ ਜਿੱਤ ਹਾਸਲ ਹੋਈ ਸੀ ਉਹ ਮਜੀਠੀਆ ਦੇ ਹਲਕੇ 'ਚੋਂ ਮਿਲੀ ਸੀ। ਉਨ੍ਹਾਂ ਨੇ ਮਜੀਠੀਆ ਕੋਲ ਜਾ ਕੇ ਕਿਹਾ ਸੀ ਕਿ ਤੁਸੀਂ ਮੇਰੀ ਲਾਜ ਰੱਖ ਲਈ।
ਅਕਾਲੀਆਂ ਦੀ ਨਵਜੋਤ ਸਿੱਧੂ ਨੂੰ ਘੇਰਣ ਦੀ ਤਿਆਰੀ
NEXT STORY