ਬਰਨਾਲਾ (ਵਿਵੇਕ ਸਿੰਧਵਾਨੀ) : ਦੋ ਵੱਖ-ਵੱਖ ਘਟਨਾਵਾਂ ਵਿਚ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਅਧਿਕਾਰੀ ਮਿਹਰਬਾਨ ਸਿੰਘ ਨੇ ਦੱਸਿਆ ਕਿ ਲਲਿਤਾ ਦੇਵੀ ਪਤਨੀ ਸਤਿੰਦਰ ਕੁਮਾਰ ਵਾਸੀ ਬਿਹਾਰ ਜੋ ਹਾਲ ਆਬਾਦ ਬਰਨਾਲਾ ਵਿਖੇ ਸੂਦ ਨਗਰ 'ਚ ਰਹਿੰਦੇ ਹਨ, ਰਾਤੀ 9 ਵਜੇ ਦੇ ਲਗਭਗ ਕਿਸੇ ਦੁਕਾਨ ਤੋਂ ਸਾਮਾਨ ਲੈਣ ਲਈ ਰੇਲਵੇ ਲਾਈਨ ਕਰਾਸ ਕਰਕੇ ਜਾ ਰਹੀ ਸੀ ਕਿ ਅਚਾਨਕ ਹੀ ਉਹ ਰੇਲ ਗੱਡੀ ਦੀ ਚਪੇਟ ਵਿਚ ਆ ਗਈ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੇ ਪਤੀ ਸਤਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ।
ਇਸੇ ਤਰ੍ਹਾਂ ਹੀ ਇਕ ਕੈਂਟਰ ਵਲੋਂ ਸਕੂਟਰੀ ਨੂੰ ਟਰੱਕ ਮਾਰ ਦੇਣ ਕਾਰਨ ਸਕੂਟਰੀ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਵਾਸੀ ਗੁਰਸੇਵਕ ਨਗਰ ਬਰਨਾਲਾ ਦੇਰ ਰਾਤੀ ਸੇਖਾ ਰੋਡ ਤੋਂ ਆਪਣੇ ਘਰ ਵਾਪਿਸ ਆ ਰਿਹਾ ਸੀ, ਜਦੋਂ ਉਹ ਆਈ.ਟੀ.ਆਈ ਚੌਂਕ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਦੀ ਆ ਰਹੇ ਕੈਂਟਰ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਂਟਰ ਚਾਲਕ ਫਰਾਰ ਹੋ ਗਿਆ।
ਖਿਡੌਣਿਆਂ ਨਾਲ ਨਹੀਂ ਚਾਬੀ ਭਰਨ ਵਾਲਿਆਂ ਨਾਲ ਕਰਾਂਗਾ ਗੱਲ : ਸਿੱਧੂ
NEXT STORY