ਅੰਮ੍ਰਿਤਸਰ (ਅਰੁਣ)-ਦਾਜ ਦੇ ਲਾਲਚੀ ਸਹੁਰੇ ਪਰਿਵਾਰ ਵੱਲੋਂ ਆਪਣੀ ਮੰਗ ਪੂਰੀ ਨਾ ਹੁੰਦੀ ਵੇਖ ਵਿਆਹੁਤਾ ਦੇ ਪੇਟ ਵਿਚ ਪਲ ਰਹੇ 2 ਮਹੀਨੇ ਦੇ ਬੱਚੇ ਦਾ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਜਸਪਾਲ ਵਾਸੀ ਮਨਜੀਤ ਕੌਰ ਨੇ ਸ਼ਿਕਾਇਤ ਵਿਚ ਦੱਸਿਆ ਕਿ ਜਨਵਰੀ 2014 ਵਿਚ ਉਸ ਦਾ ਵਿਆਹ ਹਰਦੀਪ ਸਿੰਘ ਨਾਲ ਹੋਇਆ ਸੀ। ਉਸ ਦਾ ਸਹੁਰਾ ਪਰਿਵਾਰ ਅਕਸਰ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ।
28 ਅਪ੍ਰੈਲ 2014 ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਇਕ ਪ੍ਰਾਈਵੇਟ ਨਰਸ ਕੋਲ ਲਿਜਾ ਕੇ ਉਸ ਦੇ ਪੇਟ ਵਿਚ ਪਲ ਰਹੇ 2 ਮਹੀਨੇ ਦੇ ਬੱਚੇ ਦਾ ਗਰਭਪਾਤ ਕਰਵਾ ਦਿੱਤਾ। ਥਾਣਾ ਖਿਲਚੀਆਂ ਦੀ ਪੁਲਸ ਵੱਲੋਂ ਕਾਰਵਾਈ ਕਰਦਿਆਂ ਜਗੀਰ ਕੌਰ (ਸੱਸ) ਕੁਲਦੀਪ ਸਿੰਘ (ਜੇਠ) ਕੁਲਵਿੰਦਰ ਕੌਰ (ਜੇਠਾਣੀ) ਵਾਸੀ ਜਸਪਾਲ, ਗੁਰਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ (ਨਨਾਣ) ਵਾਸੀ ਮੋਸੇ ਅਤੇ ਨਰਸ ਜਸਵਿੰਦਰ ਕੌਰ ਵਾਸੀ ਜਲਾਲਉਸਮਾ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਵੱਖ-ਵੱਖ ਹਾਦਸਿਆਂ 'ਚ ਦੋ ਦੀ ਮੌਤ
NEXT STORY