ਲੁਧਿਆਣਾ (ਸਿਆਲ) : ਜੇਲ 'ਚ ਬਾਹਰੋਂ ਆਉਣ ਵਾਲੇ ਬੰਦਿਆਂ ਦੀ ਗੰਭੀਰਤਾ ਨਾਲ ਤਲਾਸ਼ੀ ਲਈ ਜਾਂਦੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਇਤਰਾਜ਼ਯੋਗ ਵਸਤੂ ਜੇਲ ਵਿਚ ਨਾ ਆ ਸਕੇ। ਇਸ ਦੇ ਚਲਦੇ ਜੇਲ ਵਿਭਾਗ ਚੰਡੀਗੜ੍ਹ ਨੇ ਬੀਤੇ ਕੁਝ ਮਹੀਨਿਆਂ ਤੋਂ ਜੇਲਾਂ ਵਿਚ ਸਿਗਰਟ/ਬੀੜੀ ਤੇ ਪ੍ਰਤੀਬੰਧ ਲਗਾਇਆ ਹੋਇਆ ਹੈ। ਜਿਸ ਕਾਰਨ ਜੇਲਾਂ 'ਚ ਤੈਨਾਤ ਜੇਲ ਗਾਰਦ, ਪੇਸਕੋ ਕਰਮਚਾਰੀ, ਪੀ.ਏ.ਪੀ. ਜਵਾਨ ਆਪਣੀ ਜ਼ਿੰਮੇਲਾਰੀ ਨਿਭਾਉਂਦੇ ਹਨ ਪਰ ਸ਼ੁੱਕਰਵਾਰ ਨੂੰ ਨਵਾਂ ਸ਼ਹਿਰ ਤੋਂ ਪੇਸ਼ੀ ਭੁਗਤ ਕੇ ਜੇਲ ਵਾਪਸ ਆਏ ਦੋ ਹਵਾਲਾਤੀਆਂ ਦੀ ਗਾਰਦ ਕਰਮਚਾਰੀਆਂ ਨੇ ਤਲਾਸ਼ੀ ਲਈ ਤਾਂ ਸ਼ੱਕ ਦੇ ਅਧਾਰ ਤੇ ਉਕਤ ਦੋਵਾਂ ਹਵਾਲਾਤੀਆਂ ਨੂੰ ਜੇਲ ਦੇ ਡਿਪਟੀ ਸੁਪਰੀਡੈਂਟ ਕਮਲਪ੍ਰੀਤ ਸਿੰਘ ਚੀਮਾ ਦੇ ਸਾਹਮਣੇ ਪੇਸ਼ ਕੀਤਾ ਤਾਂ ਇਨ੍ਹਾਂ ਹਵਾਲਾਤੀਆਂ ਨੇ ਕਥਿਤ ਰੂਪ ਨਾਲ ਗੁਪਤ ਅੰਗ ਵਿਚ ਬੀੜੀਆਂ ਛੁਪਾਉਣ ਦੀ ਗੱਲ ਕਬੂਲੀ। ਜਿਸਦੇ ਚਲਦੇ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਬੋਲੇ ਸਾਬਕਾ ਮੰਤਰੀ... ਪੁਲਸ ਵਾਲੇ ਲੀਡਰਾਂ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ (ਵੀਡੀਓ)
NEXT STORY