ਖਰੜ (ਰਣਬੀਰ)-ਪੁਰਾਣੀ ਖਰੜ-ਬੱਸੀ ਪਠਾਣਾ ਰੋੜ ਉਤੇ ਪਿੰਡ ਬਜਹੇੜੀ ਪੋਲਟਰੀ ਫਾਰਮ ਲਾਗੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ, ਜਦੋਂ ਕਿ ਇਕ ਔਰਤ ਦੇ ਫੱਟੜ ਹੋ ਜਾਣ ਦੀ ਸੂਚਨਾ ਮਿਲੀ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਖੇ ਭਰਤੀ ਕਰਵਾਇਆ ਗਿਆ ਹੈ।
ਘੜੂੰਆਂ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਨਜ਼ਦੀਕੀ ਪਿੰਡ ਬਜਹੇੜੀ ਦਾ ਰਹਿਣ ਵਾਲਾ ਨਿਰਮਲ ਸਿੰਘ (45) ਨਾਂ ਦਾ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਖਰੜ ਵਾਲੇ ਪਾਸੇ ਜਾ ਰਿਹਾ ਸੀ ਕਿ ਰਾਹ 'ਚ ਇਕ ਔਰਤ ਜੋ ਕਿ ਉਸ ਕੋਲੋਂ ਦੀ ਲਿੱਫਟ ਲੈਕੇ ਮੋਟਰਸਾਈਕਲ 'ਤੇ ਹੀ ਉਸ ਨਾਲ ਖਰੜ ਵਾਲੇ ਪਾਸੇ ਆ ਰਹੀ ਸੀ ਤਾਂ ਉਕਤ ਥਾਂ ਪੁੱਜਣ 'ਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਨੇ ਬੇਕਾਬੂ ਹੋ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਮੋਟਰਸਾਇਕਲਾਂ ਦੀ ਆਪਸ 'ਚ ਇਸ ਟੱਕਰ ਨਾਲ ਗੰਭੀਰ ਰੂਪ 'ਚ ਫੱਟੜ ਨਿਰਮਲ ਸਿੰਘ ਅਤੇ ਔਰਤ ਦੋਵਾਂ ਨੂੰ ਹੀ ਜ਼ਖਮੀਂ ਹਾਲਤ 'ਚ ਸਿਵਲ ਹਸਪਤਾਲ ਖਰੜ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਪੁੱਜਦਿਆਂ ਹੀ ਡਾਕਟਰਾਂ ਵਲੋਂ ਨਿਰਮਲ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਹਾਦਸੇ ਦੀ ਸੂਚਨਾ ਮਿਲਦੀਆਂ ਹੀ ਘੜੂੰਆਂ ਪੁਲਸ ਮੌਕੇ 'ਤੇ ਪੁੱਜੀ ਅਤੇ ਉਥੋਂ ਦੀ ਦੋਵੇਂ ਨੁਕਸਾਨੇ ਗਏ ਮੋਟਰਸਾਈਕਲ ਨੂੰ ਕਬਜ਼ੇ 'ਚ ਲੈਣ ਮਗਰੋਂ ਹਾਦਸੇ ਲਈ ਜ਼ਿੰਮੇਵਾਰ ਅਣਪਛਾਤੇ ਮੋਟਰਸਾਈਕਲ ਸਵਾਰ ਜੋ ਅਜੇ ਤੱਕ ਫਰਾਰ ਦੱਸੇ ਜਾ ਰਹੇ ਹਨ ਖਿਲਾਫ ਮਾਮਲਾ ਦਰਜ ਕਰਨ ਮਗਰੋਂ ਕਾਰਵਾਈ ਕਰਕੇ ਲਾਸ਼ ਮ੍ਰਿਤਕ ਦੇ ਵਾਰਸਾਂ ਹਵਾਲੇ ਕਰ ਦਿੱਤੀ।
ਜਦੋਂ ਨਹੀਂ ਲੁੱਟ ਹੋਇਆ ਏ.ਟੀ.ਐੱਮ. ਤਾਂ ਗਾਰਡ 'ਤੇ ਲਾਇਆ ਗੁੱਸਾ
NEXT STORY