ਚੰਡੀਗੜ੍ਹ : ਸਿਕਉਰਟੀ ਮੁਹੱਈਆ ਕਰਵਾਉਣ ਦੇ ਨਾਂ 'ਤੇ ਬਾਦਲ ਪੁਲਸ ਫੋਰਸ ਦੀ ਦੁਰਵਰਤੋਂ ਸਿਆਸੀ ਲੋਕਾਂ ਨੂੰ ਡਰਾਉਣ, ਦਬਾਉਣ ਜਾਂ ਖੁਸ਼ ਕਰਨ ਲਈ ਕਰ ਰਹੇ ਹਨ। ਇਹ ਦੋਸ਼ ਲਾਉਂਦਿਆਂ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸ਼ੁੱਕਰਵਾਰ ਨੂੰ ਇਥੇ ਜਾਰੀ ਬਿਆਨ 'ਚ ਕਿਹਾ ਕਿ ਸਾਬਕਾ ਐਮ.ਪੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਿਸ ਲਏ ਜਾਣ ਅਤੇ ਦੁਬਾਰਾ ਮੁਹੱਈਆ ਕਰਵਾਇਆ ਜਾਣਾ ਉਪਰੋਕਤ ਦੱਸੀ ਨੀਤੀ ਦੀ ਇਕ ਸਾਜਿਸ਼ੀ ਕੜੀ ਹੈ ਜਿਸ ਵਿਚ ਪੰਜਾਬ ਪੁਲਸ ਇਕ ਹੱਥਠੋਕਾ ਬਣੀ ਹੋਈ ਹੈ ।
ਉਨ੍ਹਾਂ ਕਿਹਾ ਕਿ ਇਹ ਸਿਰਫ ਦਰਸਾਉਂਦਾ ਹੈ ਕਿ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੇ ਕੋਈ ਵੀ ਪੈਮਾਨਾ, ਨਿਯਮ ਅਤੇ ਸ਼ਰਤਾਂ ਨਹੀਂ ਹਨ, ਇਹ ਸਿਰਫ ਬਾਦਲ ਜੋੜੀ ਦੀ ਮਨਮਰਜ਼ੀ ਅਨੁਸਾਰ ਹੀ ਹੁੰਦਾ ਹੈ। ਖਤਰੇ ਦੇ ਅੰਦੇਸ਼ੇ ਦਾ ਅਖੋਤੀ ਪੈਮਾਨਾ ਸਿਰਫ ਇਕ ਡਰਾਮਾ ਹੈ, ਖਤਰੇ ਦੇ ਪੈਮਾਨੇ ਦੀਆਂ ਰਿਪੋਰਟਾਂ ਮਨਘੜਤ ਹੁੰਦੀਆਂ ਹਨ ਅਤੇ ਸੀਨੀਅਰ ਤੇ ਜੂਨੀਅਰ ਬਾਦਲ ਦੀਆਂ ਹਦਾਇਤਾਂ ਅਨੁਸਾਰ ਹੁੰਦੀਆਂ ਹਨ ਅਤੇ ਕਾਗਜ਼ੀ ਕਾਰਵਾਈ ਸਿਰਫ ਖਾਨਾ ਪੂਰਤੀ ਹੀ ਹੈ। ਉਨ੍ਹਾਂ ਕਿਹਾ ਕਿ ਅਸੀ ਸੱਭ ਜਾਣਦੇ ਹਾਂ ਕਿ ਜੂਨੀਅਰ ਬਾਦਲ ਅਤੇ ਉਸ ਦੇ ਸਾਲੇ ਬਿਕਰਮ ਮਜੀਠੀਆ ਨੇ ਅਸਿੱਧੇ ਤੌਰ ਉੱਤੇ ਮਾਫੀਆ ਦੀ ਮਦਦ ਅਤੇ ਹਮਾਇਤ ਕਰਕੇ ਗੈਰ ਕਾਨੂੰਨੀ ਰੇਤ ਖੁਦਾਈ, ਟਰਾਂਸਪੋਰਟ, ਥੋਕ ਸ਼ਰਾਬ, ਰਿਅਲ ਇਸਟੇਟ, ਕੇਬਲ ਨੈਟਵਰਕ ਵਪਾਰਾਂ ਉੱਪਰ ਕਬਜ਼ਾ ਕਰ ਲਿਆ ਹੈ, ਪਰੰਤੂ ਸੱਭ ਤੋਂ ਜ਼ਿਆਦਾ ਸਿਕਓਰਟੀ ਕਵਰ ਦਾ ਲੁਤਫ ਉਠਾ ਰਹੇ ਹਨ।
ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਵਿਅਕਤੀ ਦੀ ਮੌਤ, ਔਰਤ ਫੱਟੜ
NEXT STORY