ਤਰਨਤਾਰਨ- ਨਿੱਜੀ ਗੈਸ ਕੰਪਨੀ ਵਲੋਂ ਪੰਜਾਬ ਭਰ 'ਚ ਗੈਸ ਸਪਲਾਈ ਕਰਨ ਲਈ ਬਣਾਈਆਂ ਗਈਆਂ ਏਜੰਸੀਆਂ ਦੇ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿੱਜੀ ਕੰਪਨੀ ਵਲੋਂ ਗੈਸ ਏਜੰਸੀਆਂ ਦੇਣ ਦੇ ਨਾਮ 'ਤੇ ਏਜੰਸੀ ਮਾਲਕਾਂ ਕੋਲੋਂ ਕਰੋੜਾਂ ਰੁਪਏ ਸਕਿਓਰਟੀ ਰਾਸ਼ੀ ਵੱਜੋਂ ਪ੍ਰਾਪਤ ਕੀਤੇ ਅਤੇ ਕੁਝ ਸਮਾਂ ਗੈਸ ਦੇਣ ਤੋਂ ਬਾਅਦ ਕੰਪਨੀ ਵਲੋਂ ਕਥਿਤ ਤੌਰ 'ਤੇ ਨਾ ਹੀ ਗੈਸ ਦਿੱਤੀ ਗਈ ਨਾ ਹੀ ਏਜੰਸੀ ਮਾਲਕਾਂ ਦੇ ਪੈਸੇ ਵਾਪਸ ਕੀਤੇ ਗਏ।
ਪੁਲਸ ਵਲੋਂ ਗੈਸ ਕੰਪਨੀ ਦੇ 12 ਉੱਚ ਅਧਿਕਾਰੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕੰਪਨੀ ਦੇ ਇਕ ਹਿੱਸੇਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਸ ਵਲੋਂ ਫੜੇ ਗਏ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕਰਕੇ ਬਾਕੀ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਕਓਰਿਟੀ ਦੇ ਨਾਂ 'ਤੇ ਬਾਦਲ ਪਰਿਵਾਰ ਕਰ ਰਿਹਾ ਹੈ ਪੁਲਸ ਦੀ ਦੁਰਵਰਤੋਂ : ਖਹਿਰਾ
NEXT STORY