ਚੰਡੀਗੜ੍ਹ, (ਵਿਵੇਕ) ਸ਼ੁਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਿਰਦੇਸ਼ਾਂ ਦੇ ਬਾਵਜੂਦ ਪੀ.ਯੂ. ਨੇੜੇ ਬਣੀ ਨਾਈਟ ਫੂਡ ਸਟ੍ਰੀਟ 'ਤੇ ਸੁਰਖਿਆ ਵਿਵਸਥਾ ਦੁਰੂਸੱਤ ਨਾ ਹੋਣ 'ਤੇ ਚੰਡੀਗੜ੍ਹ ਪੁਲਸ ਨੂੰ ਕਰੜੀ ਫਟਕਾਰ ਲਗਾਈ। ਮਾਮਲੇ 'ਚ ਐਮੀਕਸ ਕਿਊਰੀ (ਕੋਰਟ ਮਿਤਰ) ਨੇ ਕੋਰਟ ਨੂੰ ਦੱਸਿਆ ਕਿ ਨਿਰਦੇਸ਼ਾਂ ਦੇ ਮੁਤਾਬਿਕ ਉਨ੍ਹਾਂ ਨਾਈਟ ਫੂਡ ਸਟ੍ਰੀਟ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਪਾਇਆ ਕਿ ਸੁਰੱਖਿਆ ਦੀ ਤੈਨਾਤੀ ਦਾ ਚੰਡੀਗੜ੍ਹ ਪੁਲਸ ਦਾ ਦਾਅਵਾ ਝੂਠਾ ਹੈ। ਉਸ ਦੌਰਾਨ ਉਨ੍ਹਾਂ ਨੂੰ ਉਥੇ ਕੋਈ ਸੁਰੱਖਿਆ ਕਰਮੀ ਨਹੀਂ ਦਿਖਾਈ ਦਿੱਤਾ। ਨਾਲ ਹੀ ਉਥੇ ਮੌਜੂਦ ਸੀ.ਸੀ.ਟੀ.ਵੀ. ਕੈਮਰਾ ਵੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਇਸੇ ਦੌਰਾਨ ਕੋਰਟ ਨੂੰ ਸੂਚਿਤ ਕੀਤਾ ਗਿਆ ਕਿ ਨਾਈਟ ਫੂਡ ਸਟ੍ਰੀਟ 'ਤੇ ਪੁਲਸ ਕਰਮੀ ਬਹਿ ਕੇ ਸ਼ਰਾਬ ਪੀਂਦੇ ਹਨ। ਹਾਈਕੋਰਟ ਨੇ ਇਸ 'ਤੇ ਸਖਤ ਰਵੱਈਆ ਦਿਖਾਉਂਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 'ਤੇ ਡੀ.ਆਈ.ਜੀ. ਨੂੰ ਕੋਰਟ 'ਚ ਹਾਜਰ ਹੋ ਕੇ ਜਵਾਬ ਦਾਖਲ ਕਰਨ ਲਈ ਕਿਹਾ। ਸ਼ੁਕਰਵਾਰ ਨੂੰ ਐਮਿਕਸ ਕਊਰੀ ਨੇ ਬੈਂਚ ਨੂੰ ਦੱਸਿਆ ਕਿ ਉਹ ਲਗਭਗ ਨਾਈਟ ਸਟ੍ਰੀਟ ਫੂਡ 'ਤੇ ਮਹਿਲਾ ਪੁਲਸ ਕਰਮੀ ਤਾਂ ਦੂਰ ਦੀ ਗੱਲ ਕੋਈ ਵੀ ਪੁਲਸ ਕਰਮੀ ਉਥੇ ਸੁਰੱਖਿਆ ਦੇ ਲਈ ਉਪਲਬੱਧ ਨਹੀਂ ਸੀ। ਉਥੇ ਨਾ ਤਾਂ ਉਚਿਤ ਪਖਾਨੇ ਦੀ ਸੁਵਿਧਾ ਹੈ। ਉਥੇ ਲਗਾਏ ਗਏ ਸੀਸੀਟੀਵੀ ਕੈਮਰੇ ਵੀ ਸਹੀ ਕੰਮ ਨਹੀਂ ਕਰ ਰਹੇ ਹਨ। ਸੁਣਵਾਈ ਦੌਰਾਨ ਬੈਂਚ ਨੂੰ ਇਹ ਵੀ ਦੱਸਿਆ ਗਿਆ ਕਿ ਡਿਊਟੀ 'ਤੇ ਤੈਨਾਤ ਪੁਲਸ ਕਰਮੀ ਆ ਕੇ ਸ਼ਰਾਬ ਪੀਂਦੇ ਹਨ। ਬੈਂਚ ਨੇ ਇਨਾਂ ਰਿਪੋਰਟਾਂ 'ਤੇ ਸਖਤ ਰਵੱਈਆ ਅਖਤਿਆਰ ਕਰਦੇ ਹੋਏ ਐਮ.ਸੀ. ਕਮਿਸ਼ਨਰ ਤੋਂ ਸਟੇਟਸ ਰਿਪੋਰਟ ਮੰਗਦੇ ਹੋਏ ਚੰਡੀਗੜ੍ਹ ਦੇ ਡੀਆਈਜੀ ਨੂੰ ਮਾਮਲੇ ਦੀ ਅਗਲੀ ਸੁਣਵਾਈ 'ਤੇ ਬੈਂਚ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਜਾਰੀ ਕੀਤਾ। ਬੈਂਚ ਨੇ ਕਿਹਾ ਕਿ ਡੀਆਈਜੀ ਨੇ ਹਾਈਕੋਰਟ 'ਚ ਹਲਫਨਾਮਾ ਦਾਇਰ ਕਰ ਦੱਸਿਆ ਸੀ ਕਿ ਉਥੇ ਸੁਰੱਖਿਆ ਦੇ ਉਚਿਤ ਪ੍ਰਬੰਧ ਹਨ। ਬੈਂਚ ਨੇ ਡੀਆਈਜੀ ਨੂੰ ਕੋਰਟ 'ਚ ਪੇਸ਼ ਹੋ ਕੇ ਜਵਾਬ ਦੇਣ ਦਾ ਆਦੇਸ਼ ਦਿੱਤਾ ਹੈ।
ਨਿੱਜੀ ਗੈਸ ਕੰਪਨੀ ਵਲੋਂ ਗੈਸ ਡੀਲਰਾਂ ਨੂੰ 1200 ਕਰੋੜ ਰੁਪਏ ਦਾ ਚੂਨਾ (ਵੀਡੀਓ)
NEXT STORY