ਜਲੰਧਰ-ਡਰਗ ਰੈਕੇਟ ਅਤੇ ਹਵਾਲਾ ਪੈਸੇ ਦੇ ਮਾਮਲੇ ਨੂੰ ਲੈ ਕੇ ਈ.ਡੀ. ਦੀ ਜਾਂਚ ਦੇ ਘੇਰੇ 'ਚ ਆਏ ਜਲੰਧਰ ਦੇ ਐਮ.ਪੀ. ਸੰਤੋਖ ਚੌਧਰੀ ਸ਼ੁਕਰਵਾਰ ਨੂੰ ਵਿਭਾਗ ਦੇ ਅੱਗੇ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਨਾਲ ਚੌਧਰੀ ਜਗਜੀਤ ਸਿੰਘ, ਅਮਰਜੀਤ ਸਿੰਘ ਸਮਰਾ ਅਤੇ ਬਿਕਰਮਜੀਤ ਚੌਧਰੀ ਵੀ ਉਨ੍ਹਾਂ ਨਾਲ ਸਨ।
ਸੰਤੋਖ ਚੌਧਰੀ ਦੇ ਮੁਤਾਬਕ ਉਨ੍ਹਾਂ ਨੂੰ ਰਾਜਸੀ ਰੰਜਿਸ਼ ਦੇ ਚੱਲਦਿਆਂ ਫਸਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਵੀ ਇਸ ਮਾਮਲੇ ਹੇਠ ਈ.ਡੀ. ਅੱਗੇ ਪੇਸ਼ ਹੋ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਅਕਾਲੀ ਨੇਤਾ ਚੂਨੀ ਲਾਲ ਗਾਬਾ ਦੀ ਡਾਇਰੀ 'ਚ ਇਨ੍ਹਾਂ ਨੇਤਾਵਾਂ ਨਾਲ ਪੈਸੇ ਦੇ ਲੈਣ ਦੇਣ ਦਾ ਜ਼ਿਕਰ ਕੀਤਾ ਗਿਆ ਸੀ।
ਡੀ.ਆਈ.ਜੀ. ਦਸੱਣ ਡਿਊਟੀ 'ਤੇ ਪੁਲਸ ਦੇ ਸ਼ਰਾਬ ਪੀਣ ਦਾ ਕਾਰਨ : ਹਾਈਕੋਰਟ
NEXT STORY