ਕਪੂਰਥਲਾ- ਮਨੀਲਾ ਅਤੇ ਹੋਰ ਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਦੇ ਕਤਲ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਜ਼ਿਲਾ ਕਪੂਰਥਲਾ ਦੇ ਨੂਰਪੁਰ ਜਟਾ ਪਿੰਡ ਦਾ ਹੈ। ਜਿੱਥੇ ਇਕ ਨੌਜਵਾਨ ਨਰਿੰਦਰ ਪਾਲ (24) ਨੂੰ ਮਨੀਲਾ ਵਿਖੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਵਲੋਂ ਪਹਿਲਾਂ ਤਾਂ ਨਰਿੰਦਰ ਪਾਲ ਨਾਲ ਲੁੱਟ-ਖੋਹ ਕੀਤੀ ਗਈ ਅਤੇ ਫਿਰ ਬਾਅਦ 'ਚ ਉਸ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।
ਫਿਲਹਾਲ ਵਿਦੇਸ਼ਾਂ 'ਚ ਭਾਰਤੀ ਲੋਕਾਂ ਨਾਲ ਹੋ ਰਿਹਾ ਵਿਵਹਾਰ ਅਣ ਮਨੁੱਖੀ ਹੈ ਪਰ ਇਸ ਮੁੱਦੇ 'ਤੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਜੋ ਕਿ ਹੋਰ ਦੇਸ਼ਾਂ ਅਤੇ ਖਾਸ ਕਰਕੇ ਪਾਕਿਸਤਾਨ ਅਤੇ ਚੀਨ ਨੂੰ ਕਰਾਰ ਜਵਾਬ ਦੇਣ ਦੀ ਗੱਲ ਕਰਦੇ ਹਨ, ਇਸ ਮੁੱਦੇ 'ਤੇ ਕੀ ਰੁਖ ਅਖਤਿਆਰ ਕਰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ।
ਐਮ.ਪੀ. ਸੰਤੋਖ ਚੌਧਰੀ ਈ.ਡੀ. ਵਿਖੇ ਹੋਏ ਪੇਸ਼ (ਵੀਡੀਓ)
NEXT STORY