ਪਟਿਆਲਾ- ਤਿਉਹਾਰਾਂ ਦੇ ਚੱਲਦੇ ਪਟਿਆਲਾ ਪੁਲਸ ਵਲੋਂ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ, ਜਿਸ ਦੇ ਚੱਲਦੇ ਪੁਲਸ ਨੇ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੇ ਵੀ ਚਲਾਨ ਕੱਟੇ।
ਪਟਿਆਲਾ ਪੁਲਸ ਨੇ ਸਵੇਰ ਤੋਂ ਹੀ ਪਟਿਆਲਾ ਦੇ ਹਰ ਕੋਨੇ 'ਚ ਮੁਸਤੈਦੀ ਵਰਤਦੇ ਹੋਏ ਉਨ੍ਹਾਂ ਲੜਕੀਆਂ ਨੂੰ ਰੋਕਿਆ ਜੋ ਡਰਾਈਵਿੰਗ ਕਰਦੇ ਸਮੇਂ ਆਪਣੇ ਮੂੰਹ ਨੂੰ ਢੱਕ ਕੇ ਆਪਣਾ ਵਾਹਨ ਚਲਾ ਰਹੀਆਂ ਸੀ। ਪੁਲਸ ਦਾ ਕਹਿਣਾ ਸੀ ਕਿ ਤਿਉਹਾਰਾਂ ਨੂੰ ਵਧੀਆ ਬਣਾਉਣ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਮਨੀਲਾ ਵਿਖੇ ਪੰਜਾਬੀ ਨੌਜਵਾਨ ਦਾ ਹੋਇਆ ਕਤਲ (ਵੀਡੀਓ)
NEXT STORY