ਜਲੰਧਰ- ਡਰੱਗ ਰੈਕੇਟ ਅਤੇ ਹਵਾਲਾ ਦੇ ਪੈਸੇ ਦੇ ਮਾਮਲੇ ਨੂੰ ਲੈ ਕੇ ਈ.ਡੀ. ਵਲੋਂ ਜਾਂਚ ਦੇ ਘੇਰੇ 'ਚ ਆਏ ਜਲੰਧਰ ਦੇ ਐਮ.ਪੀ. ਸੰਤੋਖ ਚੌਧਰੀ ਸ਼ੁੱਕਰਵਾਰ ਨੂੰ ਵਿਭਾਗ ਦੇ ਅੱਗੇ ਪੇਸ਼ ਹੋਏ। ਸੰਤੋਖ ਸਿੰਘ ਚੌਧਰੀ ਮੁਤਾਬਕ ਉਨ੍ਹਾਂ ਨੂੰ ਰਾਜਸੀ ਰੰਜਿਸ਼ ਦੇ ਚੱਲਦਿਆਂ ਫਸਾਇਆ ਗਿਆ ਹੈ। ਉਨ੍ਹਾਂ ਕੋਲੋਂ ਵਿਭਾਗ ਦੇ ਅਧਿਕਾਰੀਆਂ ਵਲੋਂ 5.30 ਘੰਟੇ ਤੱਕ ਪੁੱਛ-ਗਿੱਛ ਕੀਤੀ ਗਈ।
ਸੰਤੋਖ ਸਿੰਘ ਦੇ ਦਫਤਰ ਤੋਂ ਬਾਹਰ ਆਉਣ 'ਤੇ ਜਦੋਂ ਮੀਡੀਆ ਵਲੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕਤਰਾਉਂਦੇ ਨਜ਼ਰ ਆਏ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਵੀ ਇਸ ਮਾਮਲੇ ਹੇਠ ਈ.ਡੀ. ਅੱਗੇ ਪੇਸ਼ ਹੋ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਅਕਾਲੀ ਨੇਤਾ ਚੂਨੀ ਲਾਲ ਗਾਬਾ ਦੀ ਡਾਇਰੀ 'ਚ ਇਨ੍ਹਾਂ ਨੇਤਾਵਾਂ ਨਾਲ ਪੈਸੇ ਦੇ ਲੈਣ ਦੇਣ ਦਾ ਜ਼ਿਕਰ ਕੀਤਾ ਗਿਆ ਸੀ।
ਬੀਬੀ ਮੂੰਹ ਢੱਕ ਕੇ ਨਾ ਜਾ, ਆਜਾ ਚਲਾਨ ਕਟਾ (ਵੀਡੀਓ)
NEXT STORY