ਜਲੰਧਰ, (ਧਵਨ)—ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਅਕਾਲੀ ਨੇਤਾ ਉਪਕਾਰ ਸਿੰਘ ਸੰਧੂ ਅਤੇ ਹੋਰਨਾਂ ਵਲੋਂ ਉਨ੍ਹਾਂ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬਹਿਸ ਨੂੰ ਲੈ ਕੇ ਕੀਤੀਆਂ ਗਈਆਂ ਉਲਟ ਟਿੱਪਣੀਆਂ 'ਤੇ ਬੋਲਦੇ ਹੋਏ ਕਿਹਾ ਕਿ ਉਹ ਰਬੜ ਦੇ ਗੁੱਡਿਆਂ ਨਾਲ ਗੱਲ ਕਰਨਾ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇੱਕੀ-ਦੁੱਕੀ-ਤਿੱਕੀ ਨਾਲ ਕਦੇ ਚਰਚਾ ਨਹੀਂ ਕਰਨਗੇ।
ਸਿੱਧੂ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨਾਲ ਸਿੱਧੀ ਗੱਲ ਕਰਨਾ ਪਸੰਦ ਕਰਨਗੇ, ਜਿਹੜੇ ਇਨ੍ਹਾਂ ਰਬੜ ਦੇ ਗੁੱਡਿਆਂ 'ਚ ਚਾਬੀ ਭਰਨ ਦਾ ਕੰਮ ਕਰਦੇ ਹਨ। ਇਹ ਪੁੱਛੇ ਜਾਣ 'ਤੇ ਕਿ ਚਾਬੀ ਭਰਨ ਵਾਲੇ ਅਕਾਲੀ ਨੇਤਾ ਕਿਹੜੇ ਹਨ, ਉਨ੍ਹਾਂ ਕਿਹਾ ਕਿ ਇਸ ਬਾਰੇ ਮੈਂ ਕੀ ਕਹਾਂ, ਜਨਤਾ ਸਭ ਜਾਣਦੀ ਹੈ।
ਇਹ ਪੁੱਛੇ ਜਾਣ 'ਤੇ ਕਿ ਜਿਸ ਤਰ੍ਹਾਂ ਹਰਿਆਣਾ 'ਚ ਭਾਜਪਾ ਮਜ਼ਬੂਤ ਹੋਈ ਹੈ, ਉਸੇ ਤਰਜ਼ 'ਤੇ ਕੀ ਪੰਜਾਬ 'ਚ ਭਾਜਪਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਤਾਂ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਰਸਿੱਕ ਵੈਰਾਗੀ ਹਨ। ਉਹ ਪਾਰਸ ਦੇ ਬਰਾਬਰ ਹਨ। ਇਹ ਪਾਰਸ ਜਿਸ ਨੂੰ ਛੂਹ ਲਵੇ, ਉਸ ਨੂੰ ਸੋਨਾ ਬਣਾ ਸਕਦਾ ਹੈ। ਸਿੱਧੂ ਨੇ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਕਹਿ ਦਿੱਤਾ ਕਿ ਪੰਜਾਬ 'ਚ ਮੋਦੀ ਭਾਜਪਾ ਨੂੰ ਵੀ ਹਰਿਆਣਾ ਵਾਂਗ ਅੱਗੇ ਲਿਆ ਸਕਦੇ ਹਨ।
ਔਰਤਾਂ ਨੇ ਪਤੀ-ਪਤਨੀ ਨੂੰ ਲਗਾਈ ਅੱਗ !
NEXT STORY