ਜੁਗਿਆਲ (ਸ਼ਰਮਾ)-ਆਪਣੇ-ਆਪ ਨੂੰ ਮੁਸਲਿਮ ਬਿਰਾਦਰੀ ਦੀ ਦੱਸਣ ਵਾਲੀ 23 ਸਾਲਾ ਲੜਕੀ ਸੀਮਾ (ਨਕਲੀ ਨਾਂ) ਨੇ ਇਥੋਂ ਦੇ ਇਕ ਪ੍ਰਸਿੱਧ ਹਿੰਦੂ ਆਸ਼ਰਮ ਦੇ ਸੰਤਾਂ 'ਤੇ ਉਸ ਨਾਲ ਛੇੜਛਾੜ ਅਤੇ ਜ਼ਬਰਦਸਤੀ ਕਰਨ ਦੇ ਦੋਸ਼ ਲਗਾਏ ਹਨ, ਜਿਸ ਦੀ ਸ਼ਾਹਪੁਰ ਕੰਢੀ ਪੁਲਸ ਥਾਣੇ 'ਚ ਉਸ ਲੜਕੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਪਣੇ ਆਪ ਨੂੰ ਪਾਨੀਪਤ (ਹਰਿਆਣਾ) ਦੀ ਅਨਾਜ ਮੰਡੀ ਦੀ ਦੱਸਣ ਵਾਲੀ ਉਸ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਦੇ ਵਿਆਹ ਲਈ ਆਪਣੀ ਮਾਸੀ ਦੇ ਘਰ ਪੈਸੇ ਮੰਗਣ ਆਈ ਸੀ ਤੇ ਇਕ ਦਰਗਾਹ 'ਤੇ ਉਸ ਨੇ ਪਹਿਲਾਂ ਮੱਥਾ ਟੇਕਿਆ, ਫਿਰ ਉਹ ਨਾਲ ਲਗਦੇ ਆਸ਼ਰਮ ਵਿਖੇ ਮੱਥਾ ਟੇਕਣ ਅਤੇ ਰਾਤ ਠਹਿਰਨ ਦੇ ਮਕਸਦ ਨਾਲ ਅੰਦਰ ਗਈ, ਉਥੇ 2-3 ਵਿਅਕਤੀਆਂ (ਸੰਤਾਂ) ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦੱਸਿਆ ਕਿ ਮੈਂ ਕਿਸੇ ਤਰੀਕੇ ਉਥੋਂ ਆਪਣੀ ਜਾਨ ਬਚਾ ਕੇ ਭੱਜ ਨਿਕਲੀ ਅਤੇ ਬਾਹਰ ਖੜ੍ਹੇ ਕੁਝ ਲੋਕਾਂ ਨੂੰ ਆਪ ਬੀਤੀ ਸੁਣਾਈ, ਜਿਨ੍ਹਾਂ ਮੇਰੀ ਮਦਦ ਕਰਦਿਆਂ ਮੈਨੂੰ ਪੁਲਸ ਥਾਣੇ ਪਹੁੰਚਾਇਆ।
► ਹਰ ਗੱਲ ਬਦਲਦੀ ਰਹੀ ਸੀਮਾ
ਜਦੋਂ ਪੱਤਰਕਾਰਾਂ ਨੇ ਥਾਣਾ ਸ਼ਾਹਪੁਰ ਕੰਢੀ ਦੇ ਬਾਹਰ ਹਿੰਦੂ ਸੁਰੱਖਿਆ ਸਮਿਤੀ ਦੀ ਨੇਤਾ ਅੰਮ੍ਰਿਤਾ ਚੌਧਰੀ ਦੇ ਸਾਹਮਣੇ ਲੜਕੀ ਕੋਲੋਂ ਪਾਨੀਪਤ ਉਸ ਦੇ ਘਰੋਂ ਇਕੱਲੇ ਆਉਣ ਦਾ ਕਾਰਨ, ਮਾਸੀ ਦਾ ਪਤਾ ਅਤੇ ਹੋਰ ਸੰਬੰਧਿਤ ਸਵਾਲ ਪੁੱਛੇ ਤਾਂ ਉਹ ਕਿਸੇ ਵੀ ਗੱਲ ਦਾ ਸਹੀ ਜਵਾਬ ਨਹੀਂ ਦੇ ਸਕੀ। ਉਹ ਹਰ ਵਾਰ ਆਪਣੀ ਗੱਲ ਬਦਲਦੀ ਰਹੀ।
► ਆਸ਼ਰਮ ਦੀ ਜ਼ਮੀਨ ਅਤੇ ਪੈਸਾ ਹੜੱਪਣ ਦੀ ਸਾਜ਼ਿਸ਼ : ਸੰਤ
ਇਸ ਸੰਬੰਧੀ ਆਸ਼ਰਮ ਦੇ ਸੰਤਾਂ ਨੇ ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਆਸ਼ਰਮ ਵਿਚ ਕਿਸੇ ਵੀ ਔਰਤ ਨੂੰ ਆਉਣ ਦੀ ਆਗਿਆ ਨਹੀਂ ਹੈ। ਇਹ ਸਭ ਆਸ਼ਰਮ ਦੀ ਜ਼ਮੀਨ ਅਤੇ ਪੈਸਾ ਹੜੱਪਣ ਦੀ ਸਾਜ਼ਿਸ਼ ਹੈ।
► 2 ਦਿਨਾਂ 'ਚ ਹੋਵੇਗੀ ਜਾਂਚ
ਡੀ. ਐੱਸ. ਪੀ. ਵਿਕਰਮ ਸਿੰਘ ਅਤੇ ਥਾਣਾ ਸ਼ਾਹਪੁਰ ਕੰਢੀ ਦੇ ਇੰਚਾਰਜ ਦਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਦੀ ਗੱਲ ਸੁਣੀ ਗਈ ਹੈ ਅਤੇ ਲੜਕੀ ਦੇ ਫੋਨ ਦੀ ਕਾਲ ਡਿਟੇਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸ ਕੇਸ ਦੀ ਛਾਣਬੀਣ ਦਾ ਸਮਾਂ 2 ਦਿਨ ਰੱਖਿਆ ਗਿਆ ਹੈ ਤੇ ਪੁਲਸ ਜਾਂਚ 'ਚ ਜੁਟੀ ਹੋਈ ਹੈ।
► ਥਾਣੇ 'ਚ ਮਾਸਟਰ ਮੋਹਨ ਲਾਲ ਦੀ ਹੋਈ ਤਕਰਾਰ
ਦੂਜੇ ਪਾਸੇ ਥਾਣਾ ਸ਼ਾਹਪੁਰ ਕੰਢੀ ਵਿਚ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੀ ਕੁਝ ਲੋਕਾਂ ਨਾਲ ਤਕਰਾਰ ਵੀ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਸਾਜ਼ਿਸ਼ ਦੇ ਤਹਿਤ ਹਿੰਦੂ ਸਮਾਜ ਅਤੇ ਸਾਧੂ-ਸੰਤਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਸੁਰਿੰਦਰ ਮਿਨਹਾਸ ਦਾ ਕਹਿਣਾ ਸੀ ਕਿ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਾਂਚ 'ਚ ਜੋ ਵੀ ਦੋਸ਼ੀ ਪਾਇਆ ਜਾਵੇ, ਉਸ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇੱਕੀ-ਦੁੱਕੀ-ਤਿੱਕੀ ਨਾਲ ਕੋਈ ਗੱਲ ਨਹੀਂ ਕਰਾਂਗਾ : ਸਿੱਧੂ
NEXT STORY