ਜਲੰਧਰ, (ਧਵਨ)— ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਪਾਰਟੀ ਲੀਡਰਸ਼ਿਪ ਵਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਉਹ ਆਪਣੇ ਟੀ. ਵੀ. ਕਰੀਅਰ ਨੂੰ ਵੀ ਛੱਡਣ ਲਈ ਤਿਆਰ ਹੈ।
ਸਿੱਧੂ ਦੇ ਨੇੜਲੇ ਨੇਤਾਵਾਂ ਦਾ ਮੰਨਣਾ ਹੈ ਕਿ ਹਰਿਆਣਾ 'ਚ ਜਿਸ ਤਰ੍ਹਾਂ ਨਾਲ ਸਿੱਧੂ ਨੇ ਅਕਾਲੀਆਂ 'ਤੇ ਹਮਲਾ ਬੋਲਦੇ ਹੋਏ ਧੂਮ-ਧੜੱਕੇ ਨਾਲ ਰਾਜਨੀਤੀ 'ਚ ਦੁਬਾਰਾ ਵਾਪਸੀ ਕੀਤੀ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਨੇਤਾਵਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਸਿੱਧੂ ਨੂੰ ਪੰਜਾਬ ਭਾਜਪਾ ਦੀ ਕਮਾਨ ਵੀ ਸੌਂਪੀ ਜਾ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸੀਨੀਅਰ ਨੇਤਾ ਸਿੱਧੂ ਦੇ ਪੱਖ 'ਚ ਦੱਸੇ ਜਾਂਦੇ ਹਨ।
ਸਿੱਧੂ ਪਹਿਲਾਂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਨ ਪਰ ਇਸ ਵਾਰ ਹੋਈਆਂ ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਸੀਟ ਤੋਂ ਪਾਰਟੀ ਨੇ ਅਰੁਣ ਜੇਤਲੀ ਨੂੰ ਟਿਕਟ ਦੇ ਦਿੱਤੀ ਸੀ। ਇਸ ਤੋਂ ਬਾਅਦ ਸਿੱਧੂ ਨੇ ਕਈ ਮਹੀਨਿਆਂ ਤੱਕ ਸਰਗਰਮ ਸਿਆਸਤ 'ਚ ਹਿੱਸਾ ਨਹੀਂ ਲਿਆ ਸੀ।
ਉਨ੍ਹਾਂ ਆਪਣਾ ਪੂਰਾ ਧਿਆਨ ਕ੍ਰਿਕਟ ਕੁਮੈਂਟਰੀ ਅਤੇ ਟੀ. ਵੀ. ਸ਼ੋਅਜ਼ 'ਚ ਲਗਾਇਆ ਹੋਇਆ ਸੀ। ਹੁਣ ਜਿਸ ਤਰ੍ਹਾਂ ਉਨ੍ਹਾਂ ਦੀ ਰਾਜਨੀਤੀ 'ਚ ਦੁਬਾਰਾ ਐਂਟਰੀ ਹੋਈ ਹੈ, ਇਸ ਨਾਲ ਸਿਆਸੀ ਖੇਤਰਾਂ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਵਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਕੀ ਉਹ ਇਸ ਲਈ ਤਿਆਰ ਹੋਣਗੇ? ਸਿੱਧੂ ਨੇ ਕਿਹਾ ਕਿ ਪੰਜਾਬ ਤੋਂ ਵੱਧ ਕੇ ਉਨ੍ਹਾਂ ਲਈ ਕੁਝ ਵੀ ਨਹੀਂ, ਇਹ ਮੇਰੀ ਮਾਤ ਭੂਮੀ ਹੈ ਇਸ ਲਈ ਮੈਂ ਕੁਝ ਵੀ ਕਰ ਸਕਦਾ ਹਾਂ। ਸਿੱਧੂ ਦੀ ਅਕਾਲੀਆਂ ਨਾਲ ਤਣਾਤਣੀ ਚੱਲੀ ਆ ਰਹੀ ਹੈ। ਅਕਾਲੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਪਰ ਜਿਸ ਤਰ੍ਹਾਂ ਸਿੱਧੂ ਨੇ ਸ਼ਿਅਦ 'ਤੇ ਚੋਣਾਂ ਦੌਰਾਨ ਹਮਲੇ ਕੀਤੇ ਹਨ, ਉਸ ਤੋਂ ਭਾਜਪਾ ਵਰਕਰ ਜ਼ਰੂਰ ਸਿੱਧੂ ਦੇ ਪੱਖ 'ਚ ਹੋਏ ਦੱਸੇ ਜਾਂਦੇ ਹਨ।
ਮੁਸਲਿਮ ਲੜਕੀ ਨੇ ਲਗਾਏ ਹਿੰਦੂ ਸੰਤਾਂ 'ਤੇ ਜ਼ਬਰਦਸਤੀ ਕਰਨ ਦੇ ਦੋਸ਼ (ਵੀਡੀਓ)
NEXT STORY