ਚੰਡੀਗੜ੍ਹ—ਚੰਡੀਗੜ੍ਹ ਆਏ ਰਾਹੁਲ ਗਾਂਧੀ ਨੂੰ ਮਿਲਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਪੰਜਾਬ ਦੇ ਵਿਧਾਇਕ ਅਤੇ ਸੰਸਦ ਮੈਂਬਰ ਬੱਚਿਆਂ ਵਾਂਗ ਲੜਦੇ ਦਿਖਾਈ ਦਿੱਤੇ। ਕੀ ਬਾਜਵਾ, ਕੀ ਕੈਪਟਨ ਅਮਰਿੰਦਰ ਸਾਰੇ ਹੀ ਰਾਹੁਲ ਨੂੰ ਮਿਲਣ ਲਈ ਇੰਤਜ਼ਾਰ ਕਰਦੇ ਦਿਖਾਈ ਦਿੱਤੇ। ਸੁਰੱਖਿਆ ਦੇ ਲਿਹਾਜ ਨਾਲ ਬਲਾਕ ਅਤੇ ਜ਼ਿਲਾ ਪ੍ਰਧਾਨਾਂ ਅਤੇ ਵਿਧਾਇਕਾਂ-ਸੰਸਦ ਮੈਂਬਰਾਂ ਦੇ ਲਈ ਵੱਖਰੇ ਐਂਟਰੀ ਗੇਟ ਬਣਾਏ ਗਏ ਸਨ। ਜਿੱਥੇ ਐਂਟਰੀ ਤੋਂ ਪਹਿਲਾਂ ਐਂਟਰੀ ਪਾਸ ਲੈਣਾ ਜ਼ਰੂਰੀ ਸੀ। ਕਈ ਲੋਕ ਤਾਂ ਮੀਟਿੰਗ ਹਾਲ ਦੇ ਬਾਹਰ ਰਾਹੁਲ ਨੂੰ ਮਿਲਣ ਵਾਲੇ ਲੋਕਾਂ ਦੀ ਸੂਚੀ ਵਿਚ ਆਪਣਾ ਨਾਂ ਹੀ ਤਲਾਸ਼ਦੇ ਰਹਿ ਗਏ ਪਰ ਉਨ੍ਹਾਂ ਨੂੰ ਆਪਣੇ ਨਾਂ ਨਹੀਂ ਮਿਲੇ।
ਰਾਹੁਲ ਨੂੰ ਮਿਲਣ ਲਈ ਪੰਜਾਬ ਕਾਂਗਰਸ ਦੇ ਵਰਕਰ ਹੁੰਮ-ਹੁੰਮਾ ਕੇ ਚੰਡੀਗੜ੍ਹ ਪਹੁੰਚੇ। ਮੀਟਿੰਗ ਹਾਲ ਦੇ ਬਾਹਰ ਕਾਂਗਰਸੀ ਨੇਤਾਵਾਂ ਦੀਆਂ ਲੰਬੀਆਂ ਕਤਾਰਾਂ ਸਨ। ਜਿਨ੍ਹਾਂ ਵਰਕਰਾਂ ਨੂੰ ਰਾਹੁਲ ਗਾਂਧੀ ਨਾਲ ਮਿਲਣ ਦਾ ਮੌਕਾ ਨਹੀਂ ਮਿਲਿਆ। ਉਹ ਬੇਹੱਦ ਨਾਰਾਜ਼ ਨਜ਼ਰ ਆਏ। ਇਨ੍ਹਾਂ ਲੋਕਾਂ ਵਿਚ ਜ਼ਿਆਦਾਤਰ ਉਹ ਲੋਕ ਸ਼ਾਮਲ ਸਨ, ਜਿਹੜੇ ਕੈਪਟਨ ਅਮਰਿੰਦਰ ਦਾ ਪੱਖ ਪੂਰਦੇ ਸਨ।
ਇਸ ਦੌਰਾਨ ਰਾਹੁਲ ਨਾਲ ਮੁਲਾਕਾਤ ਤੋਂ ਰੋਕੇ ਜਾਣ ਤੋਂ ਬਾਅਦ ਮਹਿਲਾ ਕਾਂਗਰਸ ਵਰਕਰ ਨੇ ਵੀ ਧਰਨਾ ਦੇ ਦਿੱਤਾ। ਮੀਟਿੰਗ ਖਤਮ ਹੋਣ ਤੋਂ ਬਾਅਦ ਮਹਿਲਾ ਵਰਕਰਾਂ ਨੂੰ ਅੰਦਰ ਜਾਣ ਦਿੱਤਾ ਗਿਆ।
ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਤਾਂ ਛੱਡ ਸਕਦੇ ਹਨ ਟੀ. ਵੀ. ਕੈਰੀਅਰ
NEXT STORY